by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰੇਟਾ ਦੀ ਟੋਹਾਣਾ ਬਸਤੀ 'ਚ ਪਿਛਲੇ ਦਿਨੀਂ 4 ਵਿਅਕਤੀਆਂ ਵਲੋਂ ਮਕਾਨ ਮਾਲਕ ਪ੍ਰੇਮ ਕੁਮਾਰ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵਲੋਂ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪ੍ਰੇਮ ਕੁਮਾਰ ਦੇ ਘਰ ਵਿੱਚ ਰਹਿਣ ਵਾਲੀ ਕਿਰਾਏਦਾਰ ਮਹਿਲਾ ਦਾ ਦੂਜੇ ਕਿਰਾਏਦਾਰ ਨਾਲ ਨਾਜਾਇਜ਼ ਸਬੰਧ ਸੀ। ਜਿਸ ਕਾਰਨ ਪ੍ਰੇਮ ਕੁਮਾਰ ਨੇ ਉਸ ਨੂੰ ਘਰ ਖਾਲ੍ਹੀ ਕਰਨ ਲਈ ਕਿਹਾ ਸੀ। ਜਿਸ 'ਤੇ ਰੰਜਿਸ਼ ਰੱਖਦਿਆਂ ਕਿਰਾਏਦਾਰ ਮਹਿਲਾ ਮੰਜੂ ਨੇ ਕਿਰਾਏਦਾਰ ਸੁਰੇਸ਼ ਤੇ ਜਗਦੀਸ਼ ਨੂੰ ਹੱਲਾਸ਼ੇਰੀ ਦਿੰਦੇ ਪ੍ਰੇਮ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰਵਾ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੰਜੂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।