ਦੀਨਾਨਗਰ (ਨੇਹਾ): ਦੀਨਾਨਗਰ ਪੁਲਸ ਨੇ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚੋਂ ਪਾਣੀ ਦੇ ਇੰਜਣ ਅਤੇ ਬਿਜਲੀ ਦੀਆਂ ਮੋਟਰਾਂ ਸਮੇਤ ਹੋਰ ਕਿਸਾਨਾਂ ਦਾ ਸਮਾਨ ਚੋਰੀ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਨਾਨਗਰ ਥਾਣਾ ਇੰਚਾਰਜ ਅਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਆਈ. ਗੁਰਨਾਮ ਸਿੰਘ ਨੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਪੁਲਿਸ ਪਾਰਟੀ ਸਮੇਤ ਹਾਈਵੇ ਨਾਕਾ ਪਨਿਆਰ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ |
ਚੈਕਿੰਗ ਦੌਰਾਨ ਦੀਨਾਨਗਰ ਵਾਲੇ ਪਾਸੇ ਤੋਂ ਇੱਕ ਛੋਟਾ ਹਾਥੀ (ਆਟੋ) ਆਇਆ। ਇਸ ਨੂੰ ਰੋਕ ਕੇ ਛੋਟੇ ਹਾਥੀ ਵਿੱਚ ਲੱਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ 04 ਡੀਜ਼ਲ ਇੰਜਣ, 03 ਪਾਣੀ ਦੀ ਬਿਜਲੀ ਦੀਆਂ ਮੋਟਰਾਂ ਅਤੇ 01 ਮੋਟਰ, 3 ਹਾਰਸ ਪਾਵਰ ਲੁਬੀ ਕੰਪਨੀ ਦੀਆਂ, 02 ਮੋਟਰਾਂ ਦੇਸੀ, 06 ਡਲਿਵਰੀ ਪਾਈਪ ਲੋਹੇ ਦੇ ਇੰਜਣ ਅਤੇ ਮੋਟਰਾਂ ਬਰਾਮਦ ਹੋਈਆਂ। ਜਦੋਂ ਆਟੋ ਚਾਲਕ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਕਤ ਸਾਮਾਨ ਚੋਰੀ ਕੀਤਾ ਹੈ। ਜਿਸ ਨੂੰ ਉਹ ਅੱਜ ਵੇਚਣ ਲਈ ਅੰਮ੍ਰਿਤਸਰ ਜਾ ਰਿਹਾ ਸੀ।
ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਆਟੋ ਚਾਲਕ ਮਸਕ ਅਲੀ ਉਰਫ਼ ਮਸਕੀਨ ਅਲੀ ਪੁੱਤਰ ਸਾਹੂਦੀਨ ਅਲੀ ਵਾਸੀ ਬਾਹਮਣੀ ਥਾਣਾ ਬਹਿਰਾਮਪੁਰ, ਸੁਰਮੂ ਪੁੱਤਰ ਨਜ਼ੀਰ, ਆਟੋ ਚਾਲਕ ਮਸਕ ਅਲੀ ਉਰਫ ਮਸਕੀਨ ਅਲੀ ਵਾਸੀ ਤੇਜਾ ਵਿਲਾ, ਫਤਿਹਗੜ੍ਹ ਚੂੜੀਆਂ, ਬਟਾਲਾ ਅਤੇ ਨੂਰਹਸਨ ਵਾਸੀ ਧਮਰਾਈ ਥਾਣਾ ਦੀਨਾਨਗਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ ਦੂਜਿਆਂ ਲਈ।