ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਕਈ CCTV ਫੁਟੇਜ ਵੀ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੁਣ ਅੰਮ੍ਰਿਤਪਾਲ ਸਿੰਘ ਹਰਿਆਣਾ ਤੋਂ ਨਿਕਲ ਕਰੁਕਸ਼ੇਤਰ ਵੱਲ ਚੱਲਾ ਗਿਆ ਹੈ । ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ 'ਚ ਉਹ ਰੇਹੜੀ 'ਤੇ ਬੈਠਿਆ ਹੋਇਆ ਨਜ਼ਰ ਆ ਰਿਹਾ ਸੀ ।
ਹੁਣ ਉਸ ਰੇਹੜੀ ਦੇ ਡਰਾਈਵਰ ਨੇ ਦੱਸਿਆ ਕਿ 2 ਮੁੰਡਿਆਂ ਨੇ ਉਸ ਨੂੰ ਰੋਕ ਕੇ ਪੰਚਰ ਵਾਲੀ ਦੁਕਾਨ ਤੱਕ ਛੱਡਣ ਲਈ ਲਿਫਟ ਮੰਗੀ ਸੀ । ਉਨ੍ਹਾਂ ਦੀ ਬਾਈਕ ਆਪਣੀ ਰੇਹੜੀ 'ਤੇ ਰੱਖ ਕੇ ਮਹਿਤਪੁਰ ਪੰਚਰ ਵਾਲੀ ਦੁਕਾਨ 'ਤੇ ਛੱਡ ਕੇ ਉਹ ਨਿਕਲ ਗਿਆ ਸੀ। ਡਰਾਈਵਰ ਨੇ ਕਿਹਾ ਉਸ ਨੂੰ ਨਹੀ ਪਤਾ ਸੀ ਕਿ ਉਸ ਦੀ ਰੇਹੜੀ 'ਤੇ ਅੰਮ੍ਰਿਤਪਾਲ ਬੈਠਿਆ ਹੈ । ਜਦੋ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਅੰਮ੍ਰਿਤਪਾਲ ਸਿੰਘ ਸੀ । ਫਿਲਹਾਲ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਵੀ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ।