ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡਿਓਜ਼ ਦੇਖਦੇ ਜਿਸ 'ਚ ਮਾਪਿਆਂ ਤੇ ਰਿਸ਼ਤੇਦਾਰਾਂ ਵਲੋਂ ਆਪਣੇ ਬੱਚਿਆਂ 'ਤੇ ਜ਼ੁਲਮ ਕੀਤਾ ਜਾਂਦਾ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਵਿਅਕਤੀ ਵਲੋਂ ਛੋਟੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਨ੍ਹਾਂ ਹੀ ਨਹੀ ਜਦੋ ਦੋਸ਼ੀ ਵਿਅਕਤੀ ਬੱਚੇ ਦਾ ਗਲਾ ਦਬਾਉਣ ਰਿਹਾ ਹੁੰਦਾ ਹੈ ਤਾਂ ਅਜਿਹੇ 'ਚ ਉਸ ਨੂੰ ਕਿਸੇ ਦਾ ਫੋਨ ਆਉਂਦਾ…..ਜਿਸ ਨੂੰ ਉਹ ਬੱਚੇ ਦੀ ਚਿੱਖਾ ਸੁਣਾਉਂਦਾ ਹੈ।
ਅਜਿਹੀ ਵੀਡੀਓ ਦੇਖ ਕੇ ਹਰ ਵਿਅਕਤੀ ਦਾ ਦਿਲ ਸਹਿਮ ਜਾਵੇ ਪਰ ਵਿਅਕਤੀ ਵਲੋਂ ਬੱਚੇ 'ਤੇ ਲਗਾਤਾਰ ਹੀ ਜ਼ੁਲਮ ਕੀਤਾ ਜਾ ਰਿਹਾ ਹੈ । ਇਸ ਦੋਸ਼ੀ ਬਾਰੇ ਦੱਸਣ ਵਾਲੇ ਵਿਅਕਤੀ ਨੂੰ TV NRI ਵਲੋਂ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ , ਉੱਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਦੀ ਪੁਲਿਸ ਵੱਲੋ ਭਾਲ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਇਸ ਵੀਡੀਓ 'ਚ ਦੋਸ਼ੀ ਹਿੰਦੀ ਬੋਲ ਰਿਹਾ ਹੈ । ਫਿਲਹਾਲ ਪੁਲਿਸ ਵਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।