ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਰੋਜ਼ਾਨਾ ਹੀ ਮਹਿਲਾ ਦੀ ਬ੍ਰਾ- ਪੈਂਟੀ ਚੁੱਕ ਲੈਂਦਾ ਸੀ। ਬੀਤੀ ਦਿਨੀਂ ਬ੍ਰਾ- ਪੈਂਟੀ ਗਾਇਬ ਹੋਣ ਨੂੰ ਲੈ ਕੇ ਲਾਠੀਚਾਰਜ਼ ਹੋਇਆ। ਇਸ ਘਟਨਾ ਦੌਰਾਨ ਕਈ ਲੋਕ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੱਕ 30 ਸਾਲਾਂ ਮਹਿਲਾ ਨੇ ਦੋਸ਼ ਲਗਾਏ ਹਨ ਕਿ ਪਿਛਲੇ ਕਈ ਦਿਨਾਂ ਤੋਂ ਛੱਤ 'ਤੇ ਉਸ ਦੀ ਬ੍ਰਾ -ਪੈਂਟੀ ਗਾਇਬ ਹੋ ਜਾਂਦੀ ਹੈ। ਉਹ ਰੋਜ਼ਾਨਾ ਹੀ ਆਪਣੀ ਬ੍ਰਾ -ਪੈਂਟੀ ਸੁਕਾਉਣ ਲਈ ਛੱਤ 'ਤੇ ਆਉਂਦੀ ਹੈ ਤੇ ਬਾਅਦ 'ਚ ਉਸ ਨੂੰ ਕੋਈ ਚੱਕ ਕੇ ਲੈ ਜਾਂਦਾ ਹੈ ।ਬੀਤੀ ਦਿਨੀਂ ਮਹਿਲਾ ਨੇ ਗੁਪਤ ਤਰੀਕੇ ਨਾਲ ਨਿਗਰਾਨੀ ਰੱਖੀ ਤਾਂ ਪਤਾ ਲੱਗਾ ਕਿ 31 ਸਾਲਾਂ ਗੁਆਂਢੀ ਉਸ ਦੀ ਬ੍ਰਾ -ਪੈਂਟੀ ਚੁੱਕ ਕੇ ਲੈ ਜਾਂਦਾ ਸੀ। ਜਿਸ ਤੋਂ ਬਾਅਦ ਮਹਿਲਾ ਨੇ ਗੁਆਂਢੀ ਨੂੰ ਫੜ ਲਿਆ ਤੇ ਕਾਫੀ ਹੰਗਾਮਾ ਹੋਇਆ ।
by jaskamal