ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਇੱਕ ਵਿਅਕਤੀ ਨੇ ਵੀਡੀਓ ਰਾਹੀਂ ਕਈ ਵੱਡੇ ਖੁਲਾਸੇ ਕੀਤੇ ਹਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਰਿਮੰਦਰ ਸਾਹਿਬ ਦੇ ਕੋਲ ਲੱਖਾਂ ਹੋਟਲ ਬਣਾਏ ਗਏ ਹਨ। ਇਨ੍ਹਾਂ ਹੋਟਲਾਂ ''ਚ ਜ਼ਿਆਦਾਤਰ ਸੈਕਸ ਰੈਕੇਟ ਚਲਾਇਆ ਜਾਂਦਾ ਹੈ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋ ਵਿਅਕਤੀ ਹੋਟਲ ਦੇ ਬਾਹਰ ਦੇਪ ਵਾਪਰ ਦਾ ਧੰਦਾ ਕਰ ਰਹੀਆਂ ਮਹਿਲਾਵਾਂ ਨਾਲ ਕੋਈ ਗੱਲ ਕਰਦਾ ਹੈ ਤਾਂ ਮਹਿਲਾਵਾਂ ਪਿੱਛੇ ਮੁੜ ਕੇ ਨਹੀਂ ਦੇਖਦੀਆਂ ਤੇ ਉਥੋਂ ਭੱਜ ਜਾਂਦੀਆਂ ਹਨ।
ਵੀਡੀਓ 'ਚ ਵਿਅਕਤੀ ਦੱਸ ਰਿਹਾ ਹੈ ਕਿ ਬੱਸ ਸਟੈਂਡ ਤੋਂ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਮਾਹਣਾ ਸਿੰਘ ਚੋਂਕ ਵਿਖੇ ਦੇਹ ਵਾਪਰ ਦਾ ਧੰਦਾ ਕਾਫੀ ਲੰਬੇ ਸਮੇ ਤੋਂ ਚੱਲ ਰਿਹਾ ਹੈ । ਇਸ ਸਬੰਧੀ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਵਲੋਂ ਇਸ 'ਤੇ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ । ਵਿਅਕਤੀ ਨੇ ਵੀਡੀਓ 'ਚ ਦੱਸਿਆ ਕਿ ਰਾਤ ਹੁੰਦੇ ਹੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਕੁੜੀਆਂ ਚੋਂਕ ਵਿੱਚ ਆ ਜਾਂਦੀਆਂ ਤੇ ਗਾਹਕਾਂ ਦੀ ਉਡੀਕ ਕਰਦੀਆਂ ਹਨ। ਉੱਥੇ ਹੀ ਗਾਹਕਾਂ ਵਲੋਂ ਕੁੜੀਆਂ ਨੂੰ ਆਪਣੇ ਨਾਲ ਹੋਟਲਾਂ 'ਚ ਲਿਜਾਇਆ ਜਾਂਦਾ ਹੈ । ਜਿੱਥੇ ਉਨ੍ਹਾਂ ਦੀ ਪਹਿਲਾਂ ਹੀ ਸਟੈਂਡਿੰਗ ਹੁੰਦੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।