by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਲਕਾਤਾ ਵਿਖੇ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਮਰੀਜ਼ ਗੰਭੀਰ ਜ਼ਖ਼ਮੀ ਹੋ ਗਿਆ। ਮਰੀਜ਼ ਦਾ ਇੰਸਟੀਚਿਊਟ ਆਫ ਨਿਊਰੋਸਾਇੰਸ ’ਚ ਇਲਾਜ ਚੱਲ ਰਿਹਾ ਸੀ। ਉਹ ਆਪਣੇ ਵਾਰਡ ਤੋਂ ਨਿਕਲ ਕੇ 7ਵੀਂ ਮੰਜ਼ਿਲ ਦੀ ‘ਕੋਰਨਿਸ’ ਦੇ ਬਨੇਰੇ ’ਤੇ 2 ਘੰਟੇ ਤੋਂ ਵੱਧ ਸਮਾਂ ਬੈਠਾ ਰਿਹਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ’ਤੇ ਜਾਲ ਵਿਛਾਉਂਦੇ ਹੋਏ ਦੇਖ ਕੇ ਮਰੀਜ਼ ‘ਕੋਰਨਿਸ’ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਹੱਥ ਫਿਸਲ ਗਿਆ ਤੇ ਉਹ ਹੇਠਾਂ ਡਿੱਗ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ