by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸਥਾਨਕ ਮੋਗਾ ਰੋਡ 'ਤੇ ਪੰਜਾਬ ਰੋਡਵੇਜ਼ ਦੀ ਬੱਸ 'ਚੋ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਰਿਸ਼ਤੇਦਾਰ ਨੇ ਦੱਸਿਆ ਬੱਸ ਦੀ ਰਫਤਾਰ ਤੇਜ਼ ਸੀ। ਜਦ ਬੱਸ ਸ਼ਾਹਕੋਟ ਮੋਗਾ ਨੈਸ਼ਨਲ ਹਾਈਵੇਅ ਤੇ ਪਹੁੰਚੀ ਤਾਂ ਅਚਾਨਕ ਬੱਸ ਦੇ ਅੱਗੇ ਇੱਕ ਮੋਟਰਸਾਈਕਲ ਆਉਣ ਨਾਲ ਬੱਸ ਡਰਾਈਵਰ ਨੇ ਬ੍ਰੇਕ ਲੱਗਾ ਦਿੱਤੀ। ਜਿਸ ਕਾਰਨ ਉਸ ਦੀ ਜੇਠਾਣੀ ਉੱਛਲ ਕੇ ਬੱਸ ਤੋਂ ਬਾਹਰ ਡਿੱਗ ਗਈ । ਜਿਸ ਨਾਲ ਉਹ ਜਖ਼ਮੀ ਹੋ ਗਈ , ਮੌਕੇ' ਤੇ ਜਖ਼ਮੀ ਹਾਲਤ ਵਿੱਚ ਸੁਰਿੰਦਰ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਆਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਦਾ ਡਰਾਈਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ ।