by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਾਮਿਲਨਾਡੂ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ. ਜਿਥੇ 31 ਸਾਲ ਦੇ ਇਕ ਕਬੱਡੀ ਖਿਡਾਰੀ ਵਿਨੋਧ ਕੁਮਾਰ ਦੀ ਕਲਾਬਾਜ਼ੀ ਦਾ ਪ੍ਰਦਰਸ਼ਨ ਕਰਦੇ ਸਮੇ ਗਰਦਨ ਤੇ ਸੱਟ ਲੱਗਣ ਨਾਲ ਜਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ । ਚੇਨਈ ਦੇ ਇਕ ਪ੍ਰਈਵੇਟ ਮੈਡੀਕਲ ਕਾਲਜ ਹਸਪਤਾਲ ਦੇ ਜਨਰਲ ਫਿਜ਼ਿਸ਼ੀਆਂ ਡਾਕਟਰ ਨੇ ਕਿਹਾ ਸੀ ਕਿ ਕਲਾਬਾਜ਼ੀ ਦੌਰਾਨ ਹੋਏ ਹਾਦਸੇ ਵਿੱਚ ਖਿਡਾਰੀ ਜਖ਼ਮੀ ਹੋ ਗਿਆ ਸੀ। ਜਿਸ ਕਾਰਨ ਉਸ ਦੇ ਸਰਵਾਈਕਲ ਸਪਾਈਨ ਵਿੱਚ ਸੱਟ ਲੱਗ ਗਈ ਸੀ। ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਉਹ ਪਿੱਛੇ ਪਤਨੀ ਤੇ 2 ਪੁੱਤ ਛੱਡ ਗਿਆ ਹੈ।