ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਿਲ੍ਹਾ ਸਿਰਮੌਰ 'ਚ ਹਿਮਾਚਲ - ਹਰਿਆਣਾ ਦੀ ਸਰਹੱਦ 'ਤੇ ਬਹਿਬਲ ਬੈਰੀਅਰ ਕੋਲ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਪੈਦਲ ਜਾ ਰਹੇ 2 ਸ਼ਰਧਾਲੂਆਂ ਦੀ ਦਰਦਨਾਕ ਮੌਤ ਹੋ ਗਈ , ਜਦਕਿ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਦੱਸਿਆ ਜਾ ਰਿਹਾ ਇੰਟਾ ਨਾਲ ਲੱਦਿਆ ਇੱਕ ਟੱਕਰ ਹਾਈਵੇਅ ਕਿਨਾਰੇ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਡਰਾਈਵਰ ਨੇ ਅਚਾਨਕ ਟਰੱਕ ਦੀ ਬ੍ਰੇਕ ਛੱਡ ਦਿੱਤੀ । ਪੁਲਿਸ ਵਲੋਂ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਮ੍ਰਿਤਕਾ ਦੀ ਪਛਾਣ ਕੁਲਵੀਰ ਸਿੰਘ ਵਾਸੀ ਤਲਵੰਡੀ ਬਰਲਾ ਤੇ ਬਲਬੀਰ ਕੌਰ ਵਾਸੀ ਗਾਗਰ ਦੇ ਰੂਪ 'ਚ ਹੋਈ ਹੈ। ਜਖ਼ਮੀਆਂ ਦੀ ਪਛਾਣ ਸੌਰਭ ਵਾਸੀ ਬਟਾਲਾ ਤੇ ਸ਼ਮਸ਼ੇਰ ਸਿੰਘ ਵਾਸੀ ਗੁਰਦਾਸਪੁਰ ਦੇਰੂਪ ਵਿੱਚ ਹੋਈ ਹੈ।