ਦਿੱਲੀ (ਦੇਵ ਇੰਦਰਜੀਤ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਰੋਕਣ ਦਾ ਇਕ-ਮਾਤਰ ਤਰੀਕਾ ਮੁਕੰਮਲ ਲਾਕਡਾਊਨ ਹੈ। ਹਾਲਾਂਕਿ, ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਘੱਟ ਆਮਦਨ ਵਾਲੇ ਲੋਕਾਂ ਲਈ ਯੋਜਨਾ ਤਹਿਤ ਆਰਥਿਕ ਸਹਿਯੋਗ ਦੀ ਵੀ ਗੱਲ ਚੁੱਕੀ ਹੈ।ਮੰਗਲਵਾਰ ਨੂੰ ਟਵੀਟ ਕੀਤਾ,''ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ ਨਿਆਂ ਵਿਵਸਥਾ ਦੇ ਅਧੀਨ ਸੁਰੱਖਿਆ ਪ੍ਰਦਾਨ ਕਰ ਕੇ ਲਾਗ਼ ਨੂੰ ਰੋਕਣ ਦਾ ਸੰਪੂਰਨ ਲਾਕਡਾਊਨ ਹੀ ਇਕਮਾਤਰ ਉਪਾਅ ਹੈ। ਸਰਕਾਰ ਦੀ ਅਯੋਗਤਾ ਕਾਰਨ ਕਈ ਨਿਰਦੋਸ਼ ਮਾਰੇ ਜਾ ਰਹੇ ਹਨ।''
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੋਵਿਡ-19 ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ’ਚ ਵਾਧੇ ’ਤੇ ਕੇਂਦਰ ਸਰਕਾਰ ਦੀ ਖਿੱਚਾਈ ਕੀਤੀ ਅਤੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸੰਪੂਰਨ ਲਾਕਡਾਊਨ ਇਕਮਾਤਰ ਤਰੀਕਾ ਹੈ। ਉਨ੍ਹਾਂ ਨੇ ਅੱਗੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਅਯੋਗਤਾ ਕਾਰਨ ਕਈ ਨਿਰਦੋਸ਼ ਲੋਕ ਮਰ ਰਹੇ ਹਨ।
ਕਾਂਗਰਸ ਸੰਚਾਰ ਵਿਭਆਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਦੀ ਨੀਤੀ 'ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ,''ਦੇਸ਼ 'ਚ ਕੋਰੋਨਾ ਇਨਫੈਕਸ਼ਨ 2 ਕਰੋੜ ਪਾਰ, ਦੇਸ਼ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 2,19,000, ਅਜਿਹੇ 'ਚ ਪ੍ਰਧਾਨ ਮੰਤਰੀ ਯਾਨੀ ਮੋਦੀ ਜੀ ਦਾ ਨਵਾਂ ਘਰ, ਪੀ.ਐੱਮ. ਦਫ਼ਤਰ, ਮੰਤਰੀਆਂ ਦੇ ਦਫ਼ਤਰ, ਸੰਸਦ ਬਣਾਉਣਾ ਜ਼ਰੂਰੀ ਹੈ, ਜਾਂ ਜੀਵਨ ਰੱਖਿਅਕ ਦਵਾਈ, ਆਕਸੀਜਨ, ਵੈਂਟੀਲੇਟਰ, ਹਸਪਤਾਲ ਬੈੱਡ ਉਪਲੱਬਧ ਕਰਵਾਉਣਾ।''