ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਅਮਲੇ ਨੂੰ ਲੈ ਕੇ ਸਿੱਧੂ ਦੇ ਮਾਪਿਆਂ ਵਲੋਂ ਕੈਂਡਲ ਮਾਰਚ ਵੀ ਕਢਿਆ ਗਿਆ ਸੀ ਤਾਂ ਜੋ ਸਿੱਧੂ ਨੂੰ ਇਨਸਾਫ ਮਿਲ ਸਕੇ। ਹੁਣ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੇ। ਅਫਸਰ ਅੰਗਰੇਜ਼ ਸਿੰਘ ਦਾ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਵਲੋਂ ਤਬਾਦਲਾ ਕਰ ਦਿੱਤਾ ਗਿਆ ਹੈ ।
ਸ਼ੁਰੂ ਤੋਂ ਲੈ ਕੇ ਹੀ ਅੰਗਰੇਜ਼ ਸਿੰਘ ਇਹ ਇਸ ਕਤਲ ਕਾਂਡ ਦੀ ਪੁੱਛਗਿੱਛ ਕਰ ਰਹੇ ਸੀ। ਹੁਣ ਉਨ੍ਹਾਂ ਦੀ ਥਾਂ ਗੁਰਲਾਲ ਸਿੰਘ ਨੂੰ ਜਾਂਚ ਅਫਸਰ ਲਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਵਲੋਂ ਅੰਗਰੇਜ਼ ਸਿੰਘ ਨੂੰ ਧਮਕੀਆਂ ਦਿੱਤੀਆਂ ਅਜੇ ਰਹੀਆਂ ਸੀ। ਅੰਗਰੇਜ਼ ਸਿੰਘ ਨੂੰ ਹੁਣ ਥਾਣਾ ਬੁਢਲਾਡਾ ਵਿਖੇ ਤਾਇਨਾਤ ਕੀਤਾ ਗਿਆ ਹੈ। ਪੁੱਛਗਿੱਛ ਅਧਿਕਾਰੀ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਦਾ ਚਲਾਨ ਵੀ ਪੇਸ਼ ਕੀਤਾ ਸੀ।