ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਸਲ 'ਚ ਪੋਸਟਰ 'ਚ ਮਾਂ ਬਲੈਕ ਸਿਗਰੇਟ ਪੀਂਦੀ ਨਜ਼ਰ ਆ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਲੀਨਾ ਦੀ ਇਸ ਹਰਕਤ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਪੋਸਟਰ 'ਚ ਕਾਲੀ ਦੇ ਨਾਲ ਸਿਗਰੇਟ ਪੀਂਦੇ ਹੋਏ, ਇਕ ਹੱਥ 'ਚ ਤ੍ਰਿਸ਼ੂਲ ਅਤੇ ਇਕ ਹੱਥ 'ਚ LGBTQ ਭਾਈਚਾਰੇ ਦਾ ਝੰਡਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਗੁੱਸੇ 'ਚ ਹਨ। ਜਿੱਥੇ ਕਈ ਯੂਜ਼ਰਸ ਨੇ ਪੁਲਿਸ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟੈਗ ਕਰਦੇ ਹੋਏ ਇਸ ਨੂੰ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਕਈ ਲੋਕ ਫਿਲਮ ਨਿਰਮਾਤਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਭਾਰਤੀ ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਨੇ ਆਪਣੀ ਦਸਤਾਵੇਜ਼ੀ ਫਿਲਮ ਕਾਲੀ ਦਾ ਪੋਸਟਰ ਸਾਂਝਾ ਕੀਤਾ। ਫਿਲਮ ਦਾ ਪੋਸਟਰ ਸਾਂਝਾ ਕਰਨ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਡਾਕੂਮੈਂਟਰੀ ਕੈਨੇਡਾ ਫਿਲਮ ਫੈਸਟੀਵਲ 'ਚ ਲਾਂਚ ਕੀਤੀ ਗਈ ਸੀ। ਲੀਨਾ ਨੇ ਆਪਣੀ ਡਾਕੂਮੈਂਟਰੀ ਦਾ ਨਾਂ ਕਾਲੀ ਰੱਖਿਆ ਹੈ। ਫਿਲਮ ਦਾ ਪੋਸਟਰ ਦੇਖ ਕੇ ਲੋਕ ਮਾਂ ਕਾਲੀ ਨੂੰ ਸਿਗਰਟ ਪੀਂਦੇ ਹੋਏ ਦਿਖਾਉਣ 'ਤੇ ਗੁੱਸੇ 'ਚ ਆ ਗਏ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਹਿੰਦੂ ਦੇਵਤਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਦਿਖਾਇਆ ਗਿਆ ਹੋਵੇ। ਪਹਿਲਾਂ ਵੀ ਕਈ ਫਿਲਮਾਂ 'ਚ ਅਜਿਹੇ ਸੀਨ ਦਿਖਾਏ ਗਏ ਹਨ। ਆਮਿਰ ਖਾਨ ਦੀ ਫਿਲਮ ਪੀਕੇ 'ਚ ਭਗਵਾਨ ਸ਼ਿਵ ਦਾ ਮਜ਼ਾਕ ਉਡਾਇਆ ਗਿਆ ਸੀ। ਇਸ ਸੀਨ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਦੇ ਨਾਲ ਹੀ ਹਾਲ ਹੀ 'ਚ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਟ੍ਰੇਲਰ 'ਚ ਦਿਖਾਏ ਗਏ ਇਕ ਸੀਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਫਿਲਹਾਲ ਫਿਲਮ ਕਾਲੀ ਦੇ ਪੋਸਟਰ ਨੂੰ ਲੈ ਕੇ ਇਹ ਵਿਵਾਦ ਵੀ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਇਸ 'ਤੇ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ 'ਤੇ ਅੜੇ ਹੋਏ ਹਨ।