by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚਾਈਨਾ ਡੋਰ ਜਿੱਥੇ ਹੁਣ ਖੂਨੀ ਡੋਰ ਬਣ ਗਈ, ਉੱਥੇ ਹੀ ਇਸ ਦੇ ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਣੀਆਂ ਪੈ ਰਹੀਆਂ ਹਨ । ਦੋਰਾਹਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਇੱਕ ਗਰੀਬ ਪਰਿਵਾਰ ਦੀ ਕੁੜੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਖੂਨੀ ਡੋਰ ਦੀ ਲਪੇਟ 'ਚ ਆਉਣ ਨਾਲ ਕੁੜੀ ਦੀਆਂ ਨਸਾਂ ਕੱਟ ਗਿਆ ਹਨ। ਜਿਸ ਕਾਰਨ ਉਸ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ ।
ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਖ਼ਮੀ ਕੁੜੀ ਸ਼ੁਭਨੀਤ ਕੌਰ ਪੜ੍ਹਾਈ ਦੇ ਨਾਲ ਨਾਲ ਮੈਕਡਾਨਲਡ 'ਚ ਕੰਮ ਕਰਦੀ ਹੈ, ਜਦੋ ਉਹ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਚਾਈਨਾ ਡੋਰ ਉਸ ਦੇ ਗਲੇ 'ਚ ਫਸ ਗਈ ਤੇ ਉਸ ਦੀਆਂ ਨਸਾਂ ਕੱਟੀਆਂ ਗਈਆਂ। ਜਿਸ ਕਾਰਨ ਉਹ ਹੁਣ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ । ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।