ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਤੇ 2 ਮਹੀਨੇ ਪਹਿਲਾ ਰਾਕੇਟ ਪ੍ਰੋਪਲਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ਨੂੰ ਨੁਕਸਾਨ ਹੋਇਆ ਸੀ। ਇਸ ਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਇਆ ਸੀ।
ਇਸ ਮਾਮਲੇ 'ਚ ਪੁੱਛਗਿੱਛ ਦੌਰਾਨ ਕਈ ਵੱਡੇ ਖ਼ੁਲਾਸੇ ਵੀ ਹੋਏ ਹਨ ਕਿ ਹਮਲੇ ਤੋਂ ਕੁਝ ਸਮਾਂ ਪਹਿਲਾ ਸਿੱਧੂ ਕਤਲ ਮਾਮਲੇ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਵਿਅਕਤੀਆਂ ਨੂੰ ਘਮੰਦੇ ਦੇਖਿਆ ਗਿਆ ਸੀ। ਸੀ. ਸੀ.ਟੀ. ਵੀ ਫੁਟੇਜ਼ ਵਿੱਚ ਪੁਲਿਸ ਟੀਮ ਨੇ ਬਿਸ਼ਨੋਈ ਗੈਂਗ ਦੇ ਗੁਰਗੇ ਦੀਪਕ ਨੂੰ ਪਛਾਣ ਲਿਆ ਹੈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੀਪਕ ਨੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਗਰੁੱਪ ਦੇ ਪੁਰਾਣੇ ਗੈਂਗਸਟਰ ਹਰਵਿੰਦਰ ਸਿੰਘ ਦੇ ਕਹਿਣ ਤੇ ਇਹ ਹਮਲਾ ਕੀਤਾ ਗਿਆ ਸੀ। ਦੀਪਕ ਦੇ ਨਾਲ ਉਤਰ ਪ੍ਰਦੇਸ਼ ਦਾ ਇਕ ਹੋਰ ਨਾਬਾਲਗ ਦੋਸ਼ੀ ਵੀ ਹੈ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਲੋਕਾਂ ਨਿਸ਼ਾਨ ਸਿੰਘ ,ਚੜਤ ਸਿੰਘ, ਬਲਵਿੰਦਰ ਸਿੰਘ ,ਕੰਵਰ ਬਾਥ, ਅੰਤਦੀਪ ਤੇ ਬਲਜੀਤ ਕੌਰ ਨੂੰ ਸਮੱਗਰੀ, ਤੇ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਆਰ ਪੀ ਜੀ ਹਮਲੇ ਦੀ ਹਰਵਿੰਦਰ ਸਿੰਘ ਰਿੰਦਾ ਤੇ ਲਖਵੀਰ ਸਿੰਘ ਨੇ ਹੀ ਇਸ ਦੀ ਸਾਜਿਸ਼ ਰਚੀ ਸੀ ਤੇ ਆਪਣੇ ਗੈਂਗ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਜਮਲੇ ਨੂੰ ਲੈ ਕੇ ਹੁਣ ਇਕ ਫੁਟੇਜ ਸਾਹਮਣੇ ਆਇਆ ਹ੍ਹੈ ਜਿਸ ਵਿੱਚ ਬਿਸ਼ਨੋਈ ਦੇ ਗੁਰਗੇ ਦੀਪਕ ਵੀ ਸੀ , ਹਰਿਆਣਾ ਤੇ ਇਕ ਸਾਥੀ ਸੀ ਪਛਾਣ ਕਰ ਲਈ ਗਈ ਹੈ। ਪੁਲਿਸ ਵਲੋਂ ਦੋਨੋ ਗ੍ਰਿਫਤਾਰ ਨਹੀਂ ਕੀਤੇ ਗਏ ਹਨ। ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਲਾਰੈਂਸ ਬਿਸ਼ਨੋਈ ਜੇਲ ਵਿੱਚ ਇਕੱਠੇ ਰਹੇ ਚੁੱਕੇ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋ ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ 'ਤੇ ਇਸ ਪੁੱਛਗਿੱਛ ਦੌਰਾਨ ਉਸ ਨੇ ਕਈ ਵੱਡੇ ਖ਼ੁਲਾਸੇ ਵੀ ਕੀਤੇ ਹਨ, ਕਈ ਜ਼ਿਲਿਆਂ ਦੀ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਰਿਮਾਂਡ ਮੰਗ ਰਹੀ ਹੈ ਤਾਂ ਜੋ ਉਸ ਕੋਲੋਂ ਕਈ ਮਾਮਲੇ 'ਚ ਪੁੱਛਗਿੱਛ ਕਰ ਸਕੇ।