ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ‘ਚ ਵੱਡਾ ਖੁਲਾਸਾ..!

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਵਾਸ਼ਿੰਗਟਨ ਪੋਸਟ ਨੇ ਆਪਣੇ ਸਾਬਕਾ ਕਰਮਚਾਰੀ ਦੀ ਮੌਤ ਨਾਲ ਸਬੰਧਤ ਕੁਝ ਨਵੇਂ ਤੱਥਾਂ ਦਾ ਪਰਦਾਫਾਸ਼ ਕੀਤਾ ਹੈ। ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਕਰਨ ਵਾਲੀ ਸਾਊਦੀ ਟੀਮ ਦੇ ਮੈਂਬਰਾਂ ਨੇ ਅਮਰੀਕਾ 'ਚ ਪ੍ਰੀਖਣ ਹਾਸਲ ਕੀਤਾ ਸੀ। ਸਾਊਦੀ ਸ਼ਾਸਨ ਦੇ ਨਿੰਦਕ ਖਸ਼ੋਗੀ ਨੂੰ ਰਿਆਦ ਤੋਂ ਭੇਜੇ ਗਏ 15 ਏਜੰਟਾਂ ਦੀ ਇਕ ਟੀਮ ਨੇ ਇਸਤਾਂਬੁਲ ਦੇ ਸਾਊਦੀ ਵਣਜ ਦੂਤ ਘਰ 'ਚ ਦੋ ਅਕਤੂਬਰ ਨੂੰ ਕਤਲ ਕਰ ਦਿੱਤਾ ਸੀ। 

ਜ਼ਿਕਰਯੋਗ ਹੈ ਕਿ ਪਹਿਲਾਂ ਕਤਲ ਤੋਂ ਇਨਕਾਰ ਦੇ ਬਾਅਦ, ਸਾਊਦੀ ਅਰਬ ਨੇ ਕਿਹਾ ਸੀ ਕਿ ਇਸ ਕੰਮ ਨੂੰ ਉਨ੍ਹਾਂ ਦੇ ਏਜੰਟਾਂ ਨੇ ਅੰਜਾਮ ਦਿੱਤਾ ਸੀ, ਜੋ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਸਨ। ਇਸ ਸਾਲ ਦੀ ਸ਼ੁਰੂਆਤ 'ਚ ਸਾਊਦੀ ਅਰਬ 'ਚ 11 ਸ਼ੱਕੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਸੀ। 

ਕਿਹਾ ਜਾ ਰਿਹਾ ਹੈ ਕਿ ਸਾਊਦੀ ਰੈਪਿਡ ਇੰਟਰਵੈਂਸ਼ਨ ਗਰੁੱਪ ਦੇ ਕੁਝ ਮੈਂਬਰਾਂ ਨੇ ਅਮਰੀਕਾ 'ਚ ਪ੍ਰੀਖਣ ਪ੍ਰਾਪਤ ਕੀਤਾ ਸੀ। ਵਾਸ਼ਿੰਗਟਨ ਪੋਸਟ ਦੇ ਡੇਵਿਡ ਇਗ੍ਰਾਟਿਅਸ ਮੁਤਾਬਕ ਇਕ ਸਾਊਦੀ ਨਾਗਰਿਕ ਵਲੋਂ ਤੁਰਕੀ ਖੁਫੀਆ ਵਿਭਾਗ ਦੇ ਵਪਾਰਕ ਦੂਤਘਰ 'ਚ ਰੱਖੀ ਇਕ ਰਿਕਾਰਡਿੰਗ ਦੇ ਅਧਿਐਨ ਨਾਲ ਇਹ ਫੈਸਲਾ ਨਿਕਲਦਾ ਹੈ ਕਿ ਅਸਲ ਯੋਜਨਾ ਖਸ਼ੋਗੀ ਨੂੰ ਅਗਵਾ ਕਰ ਕੇ ਉਸ ਤੋਂ ਪੁੱਛ-ਪੜਤਾਲ ਕਰਨ ਲਈ ਸਾਊਦੀ ਅਰਬ ਲੈ ਜਾਣ ਦੀ ਸੀ। 

ਇਹ ਵੀ ਪਤਾ ਲੱਗਾ ਹੈ ਕਿ ਇਸ ਲਈ ਖਸ਼ੋਗੀ ਨੂੰ ਬੇਹੋਸ਼ ਕਰਨ ਲਈ ਇਕ ਟੀਕਾ ਲਗਾਇਆ ਗਿਆ ਸੀ। ਇਸ ਦੇ ਬਾਅਦ ਉਸ ਦੇ ਸਿਰ 'ਤੇ ਇਕ ਬੈਗ ਰੱਖਿਆ ਗਿਆ, ਜਿਸ ਕਾਰਨ ਉਹ ਚੀਕਣ ਲੱਗਾ ਅਤੇ ਥੋੜੀ ਦੇਰ ਬਾਅਦ ਉਹ ਮਰ ਗਿਆ।