by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਉਦਯੋਗਿਕ ਨਗਰ ਵਿੱਚ ਇਕ ਮੁੰਡੇ ਵਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਮੁੰਡੇ ਦੀ ਮਾਂ ਨੇ ਘੀਆ ਦੀ ਸਬਜ਼ੀ ਬਣਾਈ ਸੀ, ਜੋ ਕਿ ਉਸ ਦੇ ਮੁੰਡੇ ਨੂੰ ਬਿਲੁਕਲ ਪਸੰਦ ਨਹੀ ਹੈ। ਦੋਸ਼ੀ ਸੁਰਿੰਦਰ ਨੇ ਆਪਣੀ ਮਾਂ ਨੂੰ ਫਿਰ ਦੂਜੀ ਵਾਰ ਸਬਜ਼ੀ ਬਣਾਉਣ ਲਈ ਕਿਹਾ ਤਾਂ ਮਾਂ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਗੁੱਸੇ 'ਚ ਆਏ ਮੁੰਡੇ ਨੇ ਆਪਣੀ ਬਜ਼ੁਰਗ ਮਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋ ਮਾਂ ਨੂੰ ਕੁੱਟ ਰਹੇ ਪੁੱਤ ਨੂੰ ਰੋਕਣ ਲਈ ਪਿਤਾ ਵਿੱਚ ਆਇਆ ਤਾਂ ਉਸ ਨੇ ਆਪਣੇ ਪਿਤਾ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਖ਼ੀਰ ਗੁੰਸੇ ਵਿੱਚ ਮੁੰਡੇ ਨੇ ਆਪਣੀ ਮਾਂ ਨੂੰ ਛੱਤ ਤੋਂ ਧੱਕਾ ਦੇ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਚੇਂਜਿਤ ਕੌਰ ਦੇ ਰੂਪ ਵਿੱਚ ਹੋਈ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।