by jaskamal
13 ਅਗਸਤ, ਨਿਊਜ਼ ਡੈਸਕ (ਸਿਮਰਨ) : ਆਜ਼ਾਦੀ ਦੇ 75 ਵੇਂ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਭਾਰਤ ਦੇ ਹਰ ਸੂਬੇ ਦੇ ਵਿਚ ਅਲਗ ਅਲਗ ਥਾਵਾਂ 'ਤੇ ਕਡੀ ਜਾ ਰਹੀ ਹੈ। ਇਸੇ ਨੂੰ ਲੈਕੇ ਅੱਜ ਕਪੂਰਥਲਾ ਤੋ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਤਿਰੰਗਾ ਰੈਲੀ ਕੱਢੀ ਗਈ।
ਇਸ ਮੌਕੇ ਰੈਲੀ ਦੇ ਵਿਚ ਸੈਂਕੜੇ ਕਾਂਗਰਸੀ ਵਰਕਰਾਂ ਦੇ ਨਾਲ ਸ਼ਹਿਰ ਦੇ ਹੋਰ ਵੀ ਲੋਕ ਮੌਜੂਦ ਸਨ। ਇਸ ਰੈਲੀ 'ਚ ਮੌਜੂਦ ਨੌਜਵਾਨ ਅਤੇ ਮਹਿਲਾਵਾਂ ਦੇ ਹੱਥ ਵਿਚ ਤਿਰੰਗਾ ਝੰਡਾ ਸੀ ਅਤੇ ਮੂੰਹ ਤੇ ਦੇਸ਼ ਭਗਤੀ ਦਾ ਨਾਅਰਾ ਸੀ।
ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਆਜ਼ਾਦੀ ਦਾਗੌਰਵਮਈ ਇਤਹਾਸ ਯਾਦ ਕੀਤਾ ਅਤੇ ਕਿਹਾ ਕਿ ਮਹਾਤਮਾ ਗਾਂਧੀ , ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਦੇਸ਼ ਨੇ ਹਰ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਿਸ ਵਿਚ ਪਾਕਿਸਤਾਨ ਅਤੇ ਚੀਨ ਨਾਲ ਹੋਏ ਜੰਗਾਂ ਦੀ ਜਿੱਤ ਵੀ ਸ਼ਾਮਿਲ ਹੈ।