ਨਿਊਜ਼ ਡੈਸਕ (ਜਸਕਮਲ) : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਪ੍ਰੈੱਸ ਕਾਨਫਰੰਸ ਰਾਹੀਂ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ। ਅਨੁਰਾਗ ਠਾਕੁਰ ਨੇ ਕਿਹਾ,''ਦਿੱਲੀ 'ਚ ਇਕ ਵੀ ਸਿੱਖ ਮਹਿਲਾ ਮੰਤਰੀ ਨਹੀਂ। ਦਿੱਲੀ 'ਚ ਪੰਜਾਬੀ ਅਧਿਆਪਕਾਂ ਦੀ ਭਰਤੀ ਨਹੀਂ। ਭਗਵੰਤ ਮਾਨ ਨਸ਼ਾ ਮੁਕਤ ਕਰਨਗੇ, ਜਾਂ "ਨਸ਼ਾ ਮੁਫ਼ਤ"। ਕੁਮਾਰ ਵਿਸ਼ਵਾਸ ਵਲੋਂ ਲਗਾਏ ਗਏ ਦੋਸ਼ਾਂ 'ਤੇ ਅਰਵਿੰਦ ਕੇਜਰੀਵਾਲ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਲੋਕਾਂ ਦੀ ਸੱਤਾ ਦੀ ਭੁੱਖ ਘੱਟ ਨਹੀਂ ਹੁੰਦੀ। ਮੁਹੱਲਾ ਕਲੀਨਿਕ 'ਚ ਇਕ ਵੀ ਦਵਾਈ ਮੁਫ਼ਤ ਨਹੀਂ ਮਿਲਦੀ। 'ਆਪ' ਦਾ ਮਤਲਬ ਅਰਵਿੰਦ ਐਂਟੀ ਪੰਜਾਬ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ,''ਚੰਨੀ ਨੇ ਨੋਟ ਕਮਾਏ ਅਤੇ ਨੌ ਦੋ ਗਿਆਰਾ ਹੋ ਗਏ। ਭਾਣਜਾ ਫੜ੍ਹਿਆ ਗਿਆ ਤਾਂ ਕਹਿੰਦੇ ਮੇਰਾ ਕੋਈ ਲੈਣਾ-ਦੇਣਾ ਨਹੀਂ। PM ਮੋਦੀ ਦੀ ਸੁਰੱਖਿਆ 'ਚ ਅਣਗਹਿਲੀ ਹੋਈ ਤਾਂ ਕਹਿੰਦੇ ਮੇਰੀ ਜ਼ਿੰਮੇਵਾਰੀ ਨਹੀਂ। ਤੁਹਾਨੂੰ ਫ਼ੈਸਲਾ ਕਰਨ ਵਾਲਾ ਨੇਤਾ ਚਾਹੀਦਾ ਹੈ ਜਾਂ ਟਾਸ ਕਰ ਕੇ ਫ਼ੈਸਲੇ ਲੈਣ ਵਾਲਾ ਚਾਹੀਦਾ ਹੈ। ਭ੍ਰਿਸ਼ਟਾਚਾਰ ਵਿਰੁੱਧ ਈਡੀ ਦੀ ਕਾਰਵਾਈ ਚੱਲਦੀ ਰਹੇਗੀ। ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕੇਂਦਰੀ ਮੰਤਰੀ ਨੇ ਆਪ ਦੀ ਪੂਰੀ ਲੀਡਰਸ਼ਿਪ ਨੂੰ ਲਪੇਟੇ ਵਿਚ ਲਿਆ ਹੈ।