ਕਿਸਾਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਟੀਮ ਨਾਲ ਮੀਟਿੰਗ ਖਤਮ, CM ਮਾਨ ਨੇ ਦਿੱਤੀ ਜਾਣਕਾਰੀ

by jaskamal

ਪੱਤਰ ਪ੍ਰੇਰਕ : ਕਿਸਾਨ ਆਗੂਆਂ ਦੀਆਂ ਕੇਂਦਰ ਸਰਕਾਰ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਹੋਈ ਮੀਟਿੰਗ ਮਗਰੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਤਿੰਨ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਖੇਤੀਬਾੜੀ ਮੰਤਰੀ ਅਰਜੁਣ ਮੁੰਡਾ ਤੇ ਗ੍ਰਹਿ ਰਾਜ ਮੰਤਰੀ ਨਿਤਿਆ ਨੰਦ ਜੀ ਨਾਲ ਕਿਸਾਨ ਸੰਗਠਨ ਡੱਲੇਵਾਲ ਗਰੁੱਪ ਤੇ ਪੰਧੇਰ ਗਰੁੱਪ ਨਾਲ ਲੰਮੀ ਗੱਲਬਾਤ ਚੱਲੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਵੱਲੋਂ ਆਪਣੇ ਪੱਖ ਰੱਖੇ ਗਏ ਤੇ ਕਿਸਾਨ ਅੰਦੋਲਨ ਵੇਲੇ ਸਰਕਾਰ ਵੱਲੋਂ ਕਿਸਾਨਾਂ ਵੱਲੋਂ ਕੀਤੇ ਗਏ ਵਾਅਦੇ, ਜਿਵੇਂ ਕਿ ਪਰਚੇ ਵਾਪਸ ਲੈਣੇ, ਜਾਂ ਫਿਰ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਸਜ਼ਾ ਸਬੰਧੀ ਗੱਲਬਾਤ ਚੱਲੀ ਤੇ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਮੌਕੇ ਉਤੇ ਇਨ੍ਹਾਂ ਮੰਗਾਂ 'ਤੇ ਸਹਿਮਤੀ ਬਣੀ।

ਉਨ੍ਹਾਂ ਕਿਹਾ ਕਿ ਮੈਂ ਧੰਨਵਦਾ ਕਰਦਾਂ ਹਾਂ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਦਾ। ਉਨ੍ਹਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਮੰਗਾਂ ਮਨਵਾਉਣ ਲਈ ਸਰਹੱਦਾਂ ਘੇਰੀਆਂ ਜਾਂ ਟਰੈਕਟਰ ਲੈ ਕੇ ਅੰਦੋਲਨ ਕਰੀਏ। ਅਸੀਂ ਜਿਸ ਕਮੇਟੀ ਨਾਲ ਅੰਦੋਲਨ ਕਰ ਕੇ ਗੱਲਬਾਤ ਕਰਨੀ ਸੀ, ਅਸੀਂ ਓਹੀ ਕਮੇਟੀ ਇਥੇ ਬੁਲਾ ਲਈ। ਉਨ੍ਹਾਂ ਕਿਹਾ ਕਿ ਅਗਲੀਆਂ ਮੀਟਿੰਗਾਂ ਦੌਰਾਨ ਕਿਸਾਨ ਸੰਗਠਨ ਦੇ ਆਗੂ ਬਾਕੀ ਸੰਗਠਨਾਂ ਨਾਲ ਗੱਲਬਾਤ ਕਰ ਕੇ ਜੇਕਰ ਕੋਈ ਸੁਝਾਅ ਜਾਂ ਜਾਣਕਾਰੀ ਦਿੰਦੇ ਹਨ ਤਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਅੱਜ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ, ਭਵਿੱਖ ਵਿੱਚ ਵੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਸੁਹਿਰਦ ਰਹਾਂਗੇ। ਉਨ੍ਹਾਂ ਐਮਐਸਪੀ ਸਬੰਧੀ ਬੋਲਦਿਆਂ ਕਿਹਾ ਕਿ ਇਸ ਸਬੰਧੀ ਮੰਗ ਪੱਤਰ ਦਿੱਤਾ ਹੋਇਆ ਹੈ, ਇਸ ਪਾਲਿਸੀ ਉਤੇ ਫੈਸਲੇ ਇਥੇ ਨਹੀਂ ਸੀ ਲਿਆ ਜਾ ਸਕਦਾ, ਇਸ ਉਤੇ ਸਰਕਾਰ ਵੱਲੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਪਰਾਲੀ ਸਾੜਨ ਸਬੰਧੀ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਮੰਤਰੀਆਂ ਅੱਗੇ ਮੰਗ ਰੱਖੀ ਹੈ ਕਿ ਸਰਕਾਰ ਬਾਹਰੀ ਦੇਸ਼ਾਂ ਤੋਂ ਦਾਲਾਂ ਮੰਗਵਾਉਂਦੀ ਹੈ, ਸਾਨੂੰ ਮੌਕਾ ਦਿਓ।