by jaskamal
ਨਿਊਜ਼ ਡੈਸਕ (ਜਸਕਮਲ) : ਆਸਟ੍ਰੇਲੀਆ ਦੇ ਸਿਡਨੀ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਸਮੁੰਦਰ ਕੰਢੇ ਤੈਰ ਰਿਹਾ ਹੁੰਦਾ ਹੈ ਤੇ ਦੇਖਦੇ ਹੀ ਦੇਖਦੇ ਉਕਤ ਵਿਅਕਤ ਨੂੰ ਸ਼ਾਰਕ ਆ ਕੇ ਨਿਗਲ ਲੈਂਦੀ ਹੈ। ਦਰਅਸਲ ਇੱਥੋਂ ਦੇ ਇਕ ਮਸ਼ਹੂਰ ਲਿਟਲ ਬੇਅ ਬੀਚ ਵਿਚ ਇਕ ਵਿਅਕਤੀ ਦੁਪਹਿਰ ਦੇ ਸਮੇਂ ਤੈਅ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਵੱਡੀ ਵ੍ਹਾਈਟ ਸ਼ਾਰਕ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਬੀਚ 'ਤੇ ਖੜ੍ਹੇ ਲੋਕਾਂ ਨੇ ਇਸ ਭਿਆਨਕ ਦ੍ਰਿਸ਼ ਦੀ ਵੀਡੀਓ ਕੈਮਰੇ 'ਚ ਕੈਦ ਕਰ ਲਈ।