ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਡਾਂਸਰ ਨੇ ਆਪਣੇ ਭਰਾ ਤੇ 2 ਦੋਸਤਾਂ ਨਾਲ ਮਿਲ ਕੇ ਇਹ ਵੱਡਾ ਕਾਰਾ ਕਰ ਦਿੱਤਾ। ਦੱਸਿਆ ਜਾ ਰਿਹਾ ਡਾਂਸਰ ਦੇ ਵਿਆਹੁਤਾ ਪ੍ਰੇਮੀ ਨੇ ਉਸ ਦੇ ਘਰ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਸੀ ।ਜਿਸ ਤੋਂ ਬਾਅਦ ਸਬੂਤ ਮਿਟਾਉਣ ਲਈ ਡਾਂਸਰ ਨੇ ਆਪਣੇ ਭਰਾ ਤੇ 2 ਦੋਸਤਾਂ ਨਾਲ ਮਿਲ ਕੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਇਸ ਘਟਨਾ ਦੀ ਸਚਾਈ ਪੁਲਿਸ ਸਾਹਮਣੇ 12 ਦਿਨਾਂ ਬਾਅਦ ਆਈ ।ਜਿਸ ਦੇ ਚਲਦੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਫਿਲਹਾਲ ਪੁਲਿਸ ਨੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 3 ਹਾਲੇ ਵੀ ਫਰਾਰ ਚੱਲ ਰਹੇ ਹਨ । ਦੋਸ਼ੀਆਂ ਦੀ ਪਛਾਣ ਰਮਨਦੀਪ ਕੌਰ, ਉਸ ਦਾ ਭਰਾ ਪਵਨਦੀਪ ਸਿੰਘ, ਰਵੀ ਤੇ ਕਾਲਾ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਸ਼ਿਕਾਇਤ ਵਿੱਚ ਕਾਜਲ ਨੇ ਕਿਹਾ ਕਿ ਉਸ ਦਾ ਵਿਆਹ ਬਲਜਿੰਦਰ ਸਿੰਘ ਨਾਲ ਸਾਲ 2017 ਵਿੱਚ ਹੋਇਆ ਸੀ ।ਉਸ ਦੀ 4 ਸਾਲਾਂ ਦੀ ਧੀ ਤੇ 3 ਸਾਲ ਦਾ ਪੁੱਤ ਵੀ ਹੈ ।ਉਸ ਦੇ ਪਤੀ ਬਲਜਿੰਦਰ ਸਿੰਘ ਦੇ ਰਮਨਦੀਪ ਕੌਰ ਨਾਲ ਪ੍ਰੇਮ ਸਬੰਧ ਸੀ ।ਬਲਜਿੰਦਰ ਸਿੰਘ ਰਮਨਦੀਪ ਨੂੰ ਬਹੁਤ ਪਿਆਰ ਕਰਦਾ ਸੀ ।
ਰਮਨਦੀਪ ਨੇ 3 ਮਹੀਨਿਆਂ ਲਈ ਇੱਕ ਕੰਪਨੀ ਨਾਲ ਇਕਰਾਰਾਨਾਮਾ ਕੀਤਾ ਸੀ ਤੇ ਉਸ ਨੂੰ ਲਖਨਊ ਤੇ ਗੋਆ ਜਾ ਕੇ ਕੰਮ ਕਰਨ ਲਈ ਕਿਹਾ ਗਿਆ ਤਾਂ ਉਸ ਦਾ ਪਤੀ ਉਸ ਨੂੰ ਰੋਕਦਾ ਰਿਹਾ ਪਰ ਰਮਨਦੀਪ ਨੇ ਉਸ ਦੀ ਗੱਲ ਨਹੀਂ ਸੁਣੀ। ਜਿਸ ਕਾਰਨ ਅੱਜ ਉਸ ਨੇ ਪਤੀ ਬਲਜਿੰਦਰ ਸਿੰਘ ਨੇ ਅਮਨਦੀਪ ਦੇ ਘਰ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ। ਉਸ ਦਾ ਪਤੀ ਲਾਪਤਾ ਸੀ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਉਸ ਨੇ ਪੁਲਿਸ ਥਾਣੇ ਗੁੰਮ ਹੋਣ ਦੀ ਸ਼ਿਕਾਇਤ ਦਰਜ਼ ਕਾਰਵਾਈ ।ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਰਮਨਦੀਪ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਰਮਨਦੀਪ ਨੇ ਉਸ ਦੇ ਪਤੀ ਦੀ ਲਾਸ਼ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਪੁਲਿਸ ਵਲੋਂ ਮਾਮਲੇ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।