ਚੰਡੀਗ੍ਹੜ (ਰਾਘਵ) - 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਕੁਵੈਤ ਵਿਚ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ ਹੋਈ। ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਤ ਦੇ ਮੰਗਾਫ਼ ਖੇਤਰ ਵਿੱਚ ਭਿਆਨਕ ਅੱਗ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀਐੱਨਏ ਟੈਸਟ ਕਰਵਾ ਰਹੇ ਹਨ ਅਤੇ ਇਸ ਘਟਨਾ ਵਿਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਤਿਆਰ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 49 ਹੈ ਅਤੇ ਇਨ੍ਹਾਂ ਵਿੱਚੋਂ 42 ਭਾਰਤੀ ਹਨ ਅਤੇ ਪਾਕਿਸਤਾਨੀ, ਫਿਲੀਪੀਨੋ, ਮਿਸਰੀ, ਨੇਪਾਲੀ ਵੀ ਸ਼ਾਮਲ ਨੇ।
1. ਆਕਾਸ਼ ਐਸ ਨਾਇਰ (23 ਸਾਲ): ਉਹ ਪੰਡਾਲਮ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 6 ਸਾਲਾਂ ਤੋਂ ਕੁਵੈਤ ਵਿੱਚ ਰਹਿੰਦਾ ਸੀ।
2. ਅਮਰੂਦੀਨ ਸ਼ਮੀਰ (33 ਸਾਲ): ਉਹ ਕੋਲੱਮ ਪੋਯਾਪੱਲੀ ਦਾ ਰਹਿਣ ਵਾਲਾ ਸੀ ਅਤੇ ਕੁਵੈਤ ਵਿੱਚ ਡਰਾਈਵਰ ਸੀ।
3. ਸਟੀਫਿਨ ਅਬ੍ਰਾਹਮ ਸਾਬੂ (29): ਉਹ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਕੋਟਾਯਮ ਦਾ ਨਿਵਾਸੀ ਸੀ।
4. ਕੇਆਰ ਰਣਜੀਤ (34): ਉਹ 10 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ ਅਤੇ ਸਟੋਰ ਕੀਪਰ ਸੀ।
5. ਕੇਲੂ ਪੋਨਮਾਲੇਰੀ (55): ਉਹ ਇੱਕ ਪ੍ਰੋਡਕਸ਼ਨ ਇੰਜੀਨੀਅਰ ਸੀ ਅਤੇ ਉਸ ਦਾ ਘਰ ਕਾਸਰਗੋਡ ਵਿੱਚ ਸੀ। ਉਸ ਦੇ ਦੋ ਬੱਚੇ ਹਨ।
6. ਪੀਵੀ ਮੁਰਲੀਧਰਨ ਪਿਛਲੇ 30 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ। ਉਹ ਉੱਥੇ ਇੱਕ ਕੰਪਨੀ ਵਿੱਚ ਸੀਨੀਅਰ ਸੁਪਰਵਾਈਜ਼ਰ ਸੀ।
7. ਸਾਜਨ ਜਾਰਜ ਕੁਵੈਤ ਵਿੱਚ ਇੱਕ ਕੈਮੀਕਲ ਇੰਜੀਨੀਅਰ ਸੀ।
8. ਲੁਕੋਸ (48) ਪਿਛਲੇ 18 ਸਾਲਾਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ।
9. ਸਾਜੂ ਵਰਗੀਸ (56) ਕੋਨੀ ਦਾ ਰਹਿਣ ਵਾਲਾ ਸੀ।
10. ਥਾਮਸ ਓਮਨ ਤਿਰੂਵਾਲਾ ਦਾ ਰਹਿਣ ਵਾਲਾ ਸੀ।
11. ਵਿਸ਼ਵਾਸ ਕ੍ਰਿਸ਼ਨਨ ਕੰਨੂਰ ਦਾ ਰਹਿਣ ਵਾਲਾ ਸੀ।
12. ਨੂਹ ਮੱਲਪੁਰਮ ਦਾ ਰਹਿਣ ਵਾਲਾ ਸੀ।
13. ਐਮਪੀ ਬਹੁਲਯਨ ਵੀ ਮੱਲਾਪੁਰਮ ਤੋਂ ਸੀ।
14. ਸ਼੍ਰੀਹਰੀ ਪ੍ਰਦੀਪ ਕੋਟਾਯਮ ਦਾ ਰਹਿਣ ਵਾਲਾ ਸੀ।
15. ਮੈਥਿਊ ਜਾਰਜ