‘ਦ ਲਾਈਨ ਕਿੰਗ’ ਨੇ ਬਾਕਸ ਆਫ਼ਿਸ ਤੇ ਕੀਤੀ ਸ਼ਾਨਦਾਰ ਐਂਟਰੀ

by mediateam

ਮੀਡੀਆ ਡੈਸਕ ( NRI MEDIA )

'ਦ ਲਾਈਨ ਕਿੰਗ' ਦੀ ਡਿਜ਼ਨੀ ਰੀਮੇਕ ਨੇ ਬਾਕਸ ਆਫ਼ਿਸ ਉੱਤੇ ਬੇਹੱਦ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ,ਭਾਰਤ ਦੇ ਵਿਚ ਇਸ ਫਿਲਮ ਦੀ ਸ਼ੁਰੁਆਤ ਨੇ ਹੀ 11 ਕਰੋੜ ਰੁਪਏ ਕਮਾ ਲਏ, ਇਹ ਅੰਕੜੇ ਪਿਛਲੀ ਦਿਨੀਂ ਭਾਰਤ ਵਿਚ ਰੀਲੀਜ਼ ਹੋਈ ਹਾਲੀਵੁਡ ਫਿਲਮ 'ਸਪਾਈਡਰ: ਫ਼ਾਰ ਫਰੋਮ ਹੋਮ' ਦੇ ਨਾਲੋਂ ਜ਼ਿਆਦਾ ਹੈ |


ਫਿਲਮ ਨੇ ਮਾਰਵਲ ਦੀਆਂ ਫ਼ਿਲਮਾਂ ਕੈਪਟਨ ਮਾਰਵਲ ਦੀ 12.75 ਕਰੋੜ ਰੁਪਏ ਓਪਨਿੰਗ ਤੋਂ ਘਟ ਹੈ ਅਤੇ ਮਾਰਵਲ ਕੌਮਿਕ ਦੀ ਹੀ 'ਅਵੇਂਨਜਰਜ਼: ਐਂਡਗੇਮ' ਫਿਲਮ ਨੇ ਅਜੇ ਤਕ ਦੀ ਸਭ ਤੋਂ ਵੱਧ ਰਿਕਾਰਡ ਤੋੜਵੀਂ ਕੋਲੈਕਸ਼ਨ 53 ਕਰੋੜ ਰੁਪਏ ਨਾਲ ਹਫਤੇ ਦੀ ਸ਼ੁਰੂਆਤ ਹੋਈ ਸੀ , ਇਸ ਫਿਲਮ ਦੇ ਹਿੰਦੀ ਵਰਜਨ ਵਿਚ ਸ਼ੇਰ ਮੁਫਾਸਾ ਨੂੰ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੇ ਆਪਣੀ ਆਵਾਜ ਦਿੱਤੀ ਹੈ  ਅਤੇ ਉਥੇ ਹੀ ਉਹਨਾਂ ਦੇ ਪੁੱਤਰ ਆਰਯਨ ਖਾਣ ਨੇ ਫਿਲਮ ਵਿਚ ਮੁਫਾਸਾ ਸ਼ੇਰ ਦੇ ਪੁੱਤਰ ਸਿਮਬਾ ਨੂੰ ਅਵਾਜ ਦਿੱਤੀ ਹੈ |

ਉਥੇ ਹੀ ਇਸ ਫਿਲਮ ਦੇ ਅਸਲ ਅੰਗਰੇਜ਼ੀ ਵਰਜਨ ਦੇ ਕਿਰਦਾਰਾਂ ਨੂੰ ਵੱਖ ਵੱਖ ਵੱਡੇ ਹਾਲੀਵੁਡ ਸਿਤਾਰਿਆਂ ਨੇ ਆਪਣੀ ਆਵਾਜ ਦਿੱਤੀ ਹੈ , "ਦ ਲਿਓਨ ਕਿੰਗ' ਫਿਲਮ ਬਾਕਸ ਆਫ਼ਿਸ ਉੱਤੇ ਰਿਤਿਕ ਰੋਸ਼ਨ ਦੀ 'ਸੁਪਰ 30' ਫਿਲਮ ਨਾਲ ਟਾਕਰਾ ਕਰ ਰਹੀ ਹੈ ਉਥੇ ਹੀ ਬਾਕੀ ਦੀਆਂ ਰਿਲੀਜ਼ ਹੋਈਆਂ ਹਿੰਦੀ ਫ਼ਿਲਮਾਂ ਕੋਈ ਵਧੇਰੇ ਕਮਾਈ ਨਾ ਕਰ ਸਕੀਆਂ।