ਪੱਤਰ ਪ੍ਰੇਰਕ : ਪੰਜਾਬ ਪੁਲਿਸ ਨੇ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਤਲ ਦਾ ਭੇਤ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ (ਟਵਿਟਰ ਅਕਾਊਂਟ) 'ਤੇ ਟਵੀਟ ਕਰਕੇ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਯਾਨੀ ਸਾਲ 2018 'ਚ ਨਵਜੋਤ ਸਿੰਘ ਦੀ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਖਬਰਾਂ ਮੁਤਾਬਕ ਸਿੰਗਰ ਨੂੰ 5 ਗੋਲੀਆਂ ਲੱਗੀਆਂ ਹਨ। ਉਦੋਂ ਤੋਂ ਪੁਲਿਸ ਨੂੰ ਇਸ ਮਾਮਲੇ ਦਾ ਕੋਈ ਸੁਰਾਗ ਨਹੀਂ ਲੱਗਾ ਸੀ ਪਰ ਹੁਣ ਇਹ ਭੇਤ ਸੁਲਝ ਗਿਆ ਹੈ। ਮੋਹਾਲੀ ਦੇ ਸੀ.ਆਈ.ਏ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਅਸਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੇਮ ਤਿਕੋਣ ਅਤੇ ਜਾਇਦਾਦ ਨੂੰ ਲੈ ਕੇ ਗਾਇਕ ਨਵਜੋਤ ਸਿੰਘ ਵਿਰਕ ਦਾ ਕਤਲ ਕੀਤਾ ਗਿਆ ਸੀ।
ਗਾਇਕ ਨਵਜੋਤ ਸਿੰਘ ਵਿਰਕ 28 ਮਈ ਨੂੰ ਡੇਰਾਬੱਸੀ, ਮੋਹਾਲੀ ਦੇ ਪਿੰਡ ਬੇਹੜਾ ਤੋਂ ਸੰਗੀਤ ਦੀ ਕਲਾਸ ਲੈਣ ਲਈ ਰਵਾਨਾ ਹੋਏ ਸਨ। ਕਰੀਬ 11 ਵਜੇ ਗਾਇਕ ਨੇ ਘਰ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕਲਾਸ ਤੋਂ ਡੇਰਾਬੱਸੀ ਵਾਪਸ ਆ ਗਿਆ ਹੈ ਅਤੇ ਕੁਝ ਸਮੇਂ 'ਚ ਘਰ ਪਹੁੰਚ ਜਾਵੇਗਾ ਪਰ ਜਦੋਂ 12 ਵਜੇ ਤੱਕ ਵੀ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੂੰ.