ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਿਮਾਚਲ ਤੋਂ ਅਗਵਾ ਕੀਤੇ ਜਤਿਨ ਨੂੰ ਅਗਵਾਕਾਰਾਂ ਨੇ ਆਪਣੇ ਨਾਲ ਕਾਰ ਸਮੇਤ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਜਤਿਨ ਵੀ ਨਾਲ ਰੁੜ੍ਹ ਗਿਆ ਸੀ ਤੇ ਅਗਵਾਕਾਰ ਸੁਖਪਾਲ ਸਿੰਘ ਨੂੰ ਲੋਕਾਂ ਨੇ ਨਹਿਰ 'ਚੋ ਬਾਹਰ ਕੱਢ ਕੇ ਬਚਾਅ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਤਿਨ ਦੀ ਲਾਸ਼ ਬੀਤੀ ਰਾਤ ਭਾਖੜਾ ਨਹਿਰ 'ਚੋ ਬਰਾਮਦ ਕੀਤੀ ਗਈ ਤੇ ਉਨ੍ਹਾਂ ਨੇ ਜਤਿਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ । ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਫਤਿਹਪੁਰ ਵਿਖੇ ਇੱਕ ਕਾਰ ਨਹਿਰ 'ਚ ਡਿੱਗ ਗਈ ਹੈ । ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ।
ਨਹਿਰ 'ਚ ਡੁੱਬੇ ਮੁੰਡੇ ਜਤਿਨ ਦੇ ਤਾਏ ਨੇ ਦੱਸਿਆ ਕਿ ਮੇਰਾ ਭਤੀਜਾ ਜਤਿਨ 12ਵੀਂ ਜਮਾਤ 'ਚ ਪੜ੍ਹਦਾ ਹੈ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਜਤਿਨ ਨੂੰ ਉਸ ਨਾਲ ਹੀ ਪੜ੍ਹਦੇ ਮੁੰਡੇ ਫੋਨ ਕਰਕੇ ਘਰ ਤੋਂ ਆਪਣੇ ਪਿੰਡ ਬੁਲਾ ਰਹੇ ਸਨ। ਜਤਿਨ ਸਵੇਰੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਘਰੋਂ ਚਲਾ ਗਿਆ । ਅੱਗੇ ਜਾ ਕੇ ਜਤਿਨ ਦੇ ਦੋਸਤ ਸੁਖਪਾਲ ਸਿੰਘ ਨੇ ਉਸ ਨੂੰ ਕਿਹਾ ਕਿ ਤੇਰੇ ਨਾਲ ਕੌਈ ਗੱਲ ਕਰਨੀ ਹੈ… ਤੂੰ ਇਸ ਨਾਲ ਕਾਰ ਵਿੱਚ ਬੈਠ। ਜਦੋ ਕਾਫੀ ਸਮੇ ਤੱਕ ਜਤਿਨ ਘਰ ਪਹੁੰਚਿਆ ਤਾਂ ਅਸੀਂ ਉਸ ਨੂੰ ਫੋਨ ਕੀਤੇ ਪਰ ਉਸ ਨੇ ਫੋਨ ਨਹੀ ਚੁੱਕਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।