by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਪਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪਰਾਲੀ ਸਾੜਨ ਨੂੰ ਲੈ ਕੇ ਵੀ ਇਥੇ ਇੱਕ ਵੱਡੀ ਸਮੱਸਿਆ ਖੜੀ ਹੋਈ ਹੈ। ਪਰ ਕੀ ਹੋਵੇ ਜਦੋਂ ਪਰਾਲੀ ਨੂੰ ਕੋਲੇ 'ਚ ਬਦਲ ਦਿੱਤਾ ਗਿਆ। ਇੱਕ ਇਸ ਤਰੀਕੇ ਨਾਲ ਪਰਾਲੀ ਸਾੜਨ ਤੇ ਕੋਲੇ ਦੀ ਘਾਟ ਨੂੰ ਲੈ ਕੇ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ।
ਜਲੰਧਰ ਦੇ ਇੱਕ ਉਦਯੋਗਪਤੀ ਨੇ ਜਸੀ ਨੇ ਇੱਕ ਇਹੋ ਜਿਹੀ ਮਸ਼ੀਨ ਤਿਆਰ ਕੀਤੀ ਹੈ ਜੋ ਕਿ ਪਰਾਲੀ ਨੂੰ ਕੋਲੇ 'ਚ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ। ਮਸ਼ੀਨ ਦਾ ਕੰਮ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ 'ਤੇ ਹੁਣ ਉਨ੍ਹਾਂ ਦੀ ਸਰਕਾਰ ਨਾਲ ਵੀ ਗੱਲਬਾਤ ਚੱਲ ਰਹੀ ਹੈ।
ਜਲਦ ਹੀ ਇਹ ਪ੍ਰੋਜੈਕਟ ਵਪਾਰਕ ਵਰਤੋਂ ਵਿੱਚ ਆ ਸਕਦਾ ਹੈ। ਇਸ ਤੋਂ ਪਹਿਲਾਂ ਉਹ ਕੂੜੇ ਨੂੰ ਫਰਤੀਲਾਈਜ਼ਰ ਵਿੱਚ ਬਦਲਣ ਵਾਲੀ ਮਸ਼ੀਨ ਬਣਾ ਚੁੱਕੇ ਹਨ ਅਤੇ ਇਸ ਦੀ ਵਰਤੋਂ ਦਿੱਲੀ, ਅੰਬਾਲਾ ਅਤੇ ਕਪੂਰਥਲਾ ਵਿੱਚ ਕੀਤੀ ਜਾ ਰਹੀ ਹੈ।