ਦਿੱਲੀ(ਦੇਵ ਇੰਦਰਜੀਤ) : ਭਾਰਤ ਵਿੱਚ ਬੀਤੇ 11 ਅਕਤੂਬਰ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਸਭ ਤੋਂ ਵੱਧ 72,330 ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸ ਮਿਲੇ ਹਨ। ਇਸ ਸਾਲ ਪਹਿਲੀ ਵਾਰ ਇੱਕੋ ਦਿਨਏਨੇ ਜਿ਼ਆਦੇ ਕੇਸ ਮਿਲਣ ਨਾਲ ਅੱਜ ਤਕ ਕੁਲ ਕੇਸਾਂ ਦੀ ਗਿਣਤੀ ਇੱਕ ਕਰੋੜ 23 ਲੱਖ ਤੋਂ ਟੱਪ ਗਈ ਹੈ। ਓਦੋਂ ਪਹਿਲਾਂ 11 ਅਕਤੂਬਰ 2020 ਨੂੰ 24 ਘੰਟਿਆਂ ਵਿੱਚ ਕੋਰੋਨਾ ਦੇ 74,383 ਕੇਸ ਦਰਜ ਕੀਤੇ ਗਏ ਸਨ।
ਇਸ ਸੰਬੰਧ ਵਿੱਚ ਵੀਰਵਾਰ ਸ਼ਾਮ ਤੱਕ ਦੇ ਅੰਕੜਿਆਂ ਅਨੁਸਾਰ 459 ਹੋਰ ਮੌਤਾਂ ਹੋਣ ਨਾਲ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 1,63,428 ਹੋ ਚੁੱਕੀ ਹੈ। ਬੀਤੇ ਦਿਨ ਜਿਹੜੇ 459 ਲੋਕ ਮਾਰੇ ਗਏ, ਉਨ੍ਹਾਂ ਵਿਚ 227 ਦੀ ਮੌਤ ਇਕੱਲੇ ਮਹਾਰਾਸ਼ਟਰ ਵਿੱਚ ਹੋਈ ਹੈ। ਇਸ ਪਿੱਛੋਂ ਪੰਜਾਬ 55, ਛੱਤੀਸਗੜ੍ਹ 39, ਕਰਨਾਟਕ 26, ਤਾਮਿਲਨਾਡੂ 19, ਕੇਰਲਾ 15 ਅਤੇ ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ 11-11 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅੱਜ ਤੱਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 54649, ਕਰਨਾਟਕ ਵਿੱਚ 12567,ਤਾਮਿਲ ਨਾਡੂ ਵਿੱਚ 12719, ਦਿੱਲੀ ਵਿੱਚ 11027, ਪੱਛਮੀ ਬੰਗਾਲ ਵਿੱਚ 10329, ਉੱਤਰ ਪ੍ਰਦੇਸ਼ ਵਿੱਚ 8811, ਆਂਧਰਾਵਿੱਚ 7217 ਤੇ ਪੰਜਾਬ ਵਿੱਚ 6,868 ਮੌਤਾਂ ਹੋ ਚੁੱਕੀਆਂ ਹਨ।