by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਾਲੜੂ ਦੇ ਪਿੰਡ ਬੱਸੀ ਦੇ ਨੌਜਵਾਨ ਨੇ ਦਾਜ ਨੂੰ ਲੈ ਕੇ ਨਵਾਂ ਸੰਦੇਸ਼ ਦਿੱਤਾ ਹੈ। ਕੁਲਜੀਤ ਸਿੰਘ ਨੇ ਵਿਆਹ ਮੌਕੇ ਲਾੜੀ ਦੇ ਪਰਿਵਾਰ ਵਲੋਂ ਸ਼ਗਨ ਦੇ ਰੂਪ ਵਿੱਚ ਦਿੱਤੇ 9 ਲੱਖ ਰੁਪਏ ਦੀ ਰਕਮ ਨੂੰ ਵਾਪਸ ਕਰ ਦਿੱਤਾ। ਦੱਸਿਆ ਜਾ ਰਿਹਾ ਲਾੜੇ ਦੇ ਪਰਿਵਾਰ ਨੇ ਇਸ ਰਕਮ ਨੂੰ ਦਾਜ ਸਮਝ ਵਾਪਸ ਕਰ ਦਿੱਤਾ ਤੇ ਇੱਕ ਪੈਸਾ ਨਹੀ ਲਿਆ ।ਇਸ ਸਮੇ ਇਹ ਵਿਆਹ ਕਾਫੀ ਚਰਚਾ 'ਚ ਹੈ ।ਲੋਕਾਂ ਵਲੋਂ ਇਸ ਲਾੜੇ ਦੀ ਕਾਫੀ ਤਾਰੀਫ਼ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਦਾ ਵਿਆਹ ਬੀਤੀ ਦਿਨੀ ਕੁਰੂਕਸ਼ੇਤਰ ਦੇ ਕੋਲ ਕਸਬਾ ਨਿਗਧੂ ਦੀ ਰਹਿਣ ਵਾਲੀ ਸੁਜਾਤਾ ਨਾਲ ਹੋਇਆ, ਜਦੋ ਬ੍ਰਤ ਕੁੜੀ ਦੇ ਘਰ ਪਹੁੰਚੀ ਤਾਂ ਕੁੜੀ ਦੇ ਪਰਿਵਾਰ ਨੇ ਲਾੜੇ ਨੂੰ 9 ਲੱਖ ਰੁਪਏ ਸ਼ਗਨ ਦੇ ਰੂਪ 'ਚ ਦਿੱਤੇ ਪਰ ਲਾੜੇ ਦੇ ਪਰਿਵਾਰ ਨੇ ਇਸ ਨੂੰ ਵਾਪਸ ਕਰ ਦਿੱਤਾ ।