ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੈਦਰਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਲਾੜੇ ਨੇ ਆਪਣਾ ਵਿਆਹ ਇਸ ਲਈ ਟਾਲ ਦਿੱਤਾ ਕਿਉਕਿ ਉਸ ਨੂੰ ਦਾਜ 'ਚ ਪੁਰਾਣਾ ਫਰਨੀਚਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਬੱਸ ਡਰਾਈਵਰ ਦਾ ਕੰਮ ਕਰਨ ਵਾਲੇ ਮੁਹੰਮਦ ਜ਼ਾਕਿਰ ਦਾ ਵਿਆਹ ਹੋਣਾ ਸੀ ਪਰ ਉਹ ਬਾਰਾਤ ਨਾਲ ਨਹੀ ਪਹੁੰਚਿਆ । ਜਦੋ ਲਾੜੇ ਦੇ ਪਰਿਵਾਰਿਕ ਮੈਬਰਾਂ ਕੋਲੋ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦਾਜ 'ਚ ਪੁਰਾਣਾ ਫਰਨੀਚਰ ਦਿੱਤਾ ਸੀ। ਇਸ ਲਈ ਉਸ ਨੇ ਵਿਆਹ ਨੂੰ ਟਾਲ ਦਿੱਤਾ ਹੈ। ਲਾੜੀ ਦੇ ਪਿਤਾ ਨੇ ਕਿਹਾ ਕਿ ਇਸ ਦੌਰਾਨ ਲਾੜੇ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਦੁਰਵਿਵਹਾਰ ਕੀਤਾ ।
ਜਾਣਕਾਰੀ ਅਨੁਸਾਰ ਬੱਸ ਡਰਾਈਵਰ ਦਾ ਕੰਮ ਕਰਨ ਵਾਲੇ ਜ਼ਾਕਿਰ ਦਾ ਵਿਆਹ ਫਾਤਿਮਾ ਨਾਲ ਹੋਣਾ ਸੀ ।ਦੋਵਾਂ ਦਾ ਇਹ ਦੂਜਾ ਵਿਆਹ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕਿਆ ਸਨ। ਲਾੜੀ ਦਾ ਪਰਿਵਾਰ ਬਾਰਾਤ ਦਾ ਇੰਤਜਾਰ ਕਰ ਰਿਹਾ ਸੀ ਪਰ ਉਹ ਨਹੀ ਆਈ। ਜਦੋ ਲਾੜੀ ਦੇ ਪਿਤਾ ਨੇ ਲਾੜੇ ਦੇ ਪਰਿਵਾਰਿਕ ਮੈਬਰਾਂ ਨੂੰ ਪੁੱਛਿਆ ਤਾਂ ਪਤਾ ਲਗਾ ਕਿ ਜ਼ਾਕਿਰ ਦੇ ਪਰਿਵਾਰ ਨੇ ਵਿਆਹ ਤੋੜ ਦਿੱਤਾ ਹੈ ਕਿਉਕਿ ਦਾਜ 'ਚ ਪੁਰਾਣਾ ਫਰੀਚਨਰ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।