by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਹਿਲੀ ਘਰਵਾਲੀ ਦੇ ਹੁੰਦੇ ਹੋਏ ਵੀ ਵਿਅਕਤੀ ਦੂਜੇ ਵਿਆਹ ਦੀ ਬਾਰਾਤ ਲੈ ਕੇ ਪਹੁੰਚਿਆ ਸੀ। ਇਸ ਦੌਰਾਨ ਵਿਆਹ ਦੇ ਸਟੇਜ 'ਤੇ ਹੀ ਲੋਕਾਂ ਨੇ ਲਾੜੇ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਪਹਿਲਾਂ ਵਿਆਹ ਲਈ ਸਟੇਜ 'ਤੇ ਬੈਠੇ ਲਾੜੇ ਨੂੰ ਬੰਧਨ ਬਣਾਉਂਦੇ ਹਨ ਤੇ ਫਿਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਦੇ ਹਨ । ਹਾਲਾਂਕਿ ਲਾੜਾ ਵਾਰ -ਵਾਰ ਮੁਆਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਲੋਕ ਉਸ ਦੇ ਵਾਲ ਕੱਟਣ ਲਈ ਨਾਈ ਨੂੰ ਬੁਲਾਉਂਦੇ ਪਰ ਕੁਝ ਸਮੇ ਬਾਅਦ ਪਤਾ ਲੱਗਾ ਕਿ ਉਸ ਦੇ ਵਾਲ ਵੀ ਨਕਲੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।