by jaskamal
ਨਿਊਜ਼ ਡੈਸਕ (ਜਸਕਮਲ) : ਪੇਸ਼ੇਵਰ ਪਹਿਲਵਾਨ ਤੇ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਸਟਾਰ ਦਲੀਪ ਸਿੰਘ ਰਾਣਾ, ਜਿਸ ਨੂੰ ਦਿ ਗ੍ਰੇਟ ਖਲੀ ਵਜੋਂ ਜਾਣਿਆ ਜਾਂਦਾ ਹੈ, (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਖਲੀ ਅੱਜ ਦੁਪਹਿਰ 1 ਵਜੇ ਪਾਰਟੀ ਦੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ 'ਚ ਸ਼ਾਮਲ ਹੋਣ ਦੇ ਸਮਾਗਮ ਤੋਂ ਪਹਿਲਾਂ ਪਹੁੰਚ ਗਏ ਹਨ।
ਅੱਜ ਭਾਜਪਾ ਦੇ ਸੀਨੀਅਰ ਆਗੂਆਂ ਨੇ ਦਲੀਪ ਸਿੰਘ ਰਾਣਾ ਨੂੰ ਦਿੱਲੀ ਹੈੱਡਕੁਆਰਟਰ ਵਿਖੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ ਭਾਜਪਾ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਸਬੰਧੀ ਦਲੀਪ ਸਿੰਘ ਰਾਣਾ ਨੇ ਖੁਦ ਵੀ ਸਮਾਗਮ ਵਿਚ ਪੁਸ਼ਟੀ ਕੀਤੀ ਹੈ ਕਿ ਮੈਂ ਭਾਜਪਾ ਵਿਚ ਸ਼ਾਮਲ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਸ਼ਾਮਲ ਹੋ ਰਿਹਾ ਹਾਂ ਤੇ ਜੇਕਰ ਪਾਰਟੀ ਮੈਨੂੰ ਕੋਈ ਅਹੁਦੇਦਾਰੀ ਜਾਂ ਕੋਈ ਜ਼ਿੰਮੇਵਾਰੀ ਸੌਂਪੇਗੀ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ।