by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਰਾਜਪਾਲ ਬਨਵਾਰੀ ਲਾਲ ਨੂੰ ਚਿੱਠੀ ਲਿਖ ਕੇ ਨਿਯੁਕਤੀ ਸਬੰਧੀ ਜਵਾਬ ਮੰਗਿਆ ਸੀ। ਹੁਣ ਇਸ ਚਿੱਠੀ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦਾ ਜਵਾਬ ਆਇਆ ਹੈ। ਰਾਜਪਾਲ ਨੇ ਇਸ ਚਿੱਠੀ ਬਾਰੇ ਕਿਹਾ ਕਿ ਜਿਹੜੀ ਚਿੱਠੀ ਮੀਡੀਆ 'ਚ ਹੈ, ਉਹ ਮੈਨੂੰ ਮਾਹੀ ਮਿਲੀ ਹੈ। ਉਹ ਪੰਜਾਬੀ 'ਚ ਹੈ ਤੇ ਰਾਜਭਵਨ 'ਚ ਜਿਹੜੀ ਚਿੱਠੀ ਭੇਜੀ ਹੈ, ਉਹ ਅੰਗਰੇਜ਼ੀ ਵਿੱਚ ਹੈ। ਦੋਵਾਂ ਚਿੱਠੀਆਂ 'ਚ ਅੰਤਰ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨਿਯਮਾਂ ਦੇ ਆਧਾਰ ਤੇ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਕਿ ਰਾਜਪਾਲ ਤੇ ਮੁੱਖ ਮੰਤਰੀ ਵਾਈਸ ਚਾਂਸਲਰ ਦੀ ਨਿਯੁਕਤੀ ਵਿੱਚ ਦਖ਼ਲ ਨਹੀਂ ਦੇ ਸਕਦੇ ਹਨ।