by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੰਦੇ ਕਿਹਾ ਕਿ ਉਹ ਪੰਜਾਬ ਤੇ ਰਾਜਸਥਾਨ ਦੇ ਸੂਬਿਆਂ ਦੇ ਸਾਰੇ ਖੇਤਰਾਂ ਦੀ ਯਾਤਰਾ ਤੋਂ ਬਚਣ ਜੋ ਕਿ ਪਾਕਿਸਤਾਨ ਨਾਲ ਲਗਦੀਆਂ ਸਰਹਦਾਂ ਨੂੰ ਸਾਂਝਾ ਕਰਦੇ ਹਨ। ਕੈਨੇਡਾ 'ਚ ਨਾਗਰਿਕਾਂ ਲਈ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਕੈਨੇਡਾ ਸਰਕਾਰ ਨੇ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੇ ਖਤਰੇ ਨੂੰ ਦੇਖਦੇ ਉੱਚ ਪੱਧਰੀ ਸਾਵਧਾਨੀ ਵਰਤਣ ਲਈ ਕਿਹਾ ਹੈ । ਉਨ੍ਹਾਂ ਨੇ ਲੋਕਾਂ ਨੂੰ ਅੱਤਵਾਦ ਤੇ ਕੱਟੜਵਾਦ ਦੇ ਖਤਰੇ ਦੇ ਕਾਰਨ ਅਸਾਮ ਤੇ ਮਨੀਪੁਰ ਦੀ ਯਾਤਰਾ ਤੋਂ ਬਚਨ ਲਈ ਕਿਹਾ ਹੈ ।ਜ਼ਿਕਰਯੋਗ ਹੈ ਕਿ ਪਹਿਲਾ ਭਾਰਤ ਨੇ ਕੈਨੇਡਾ 'ਚ ਭਾਰਤੀ ਨਾਗਰਿਕ ਵਿਦਿਆਰਥੀਆਂ ਨੂੰ ਦੇਸ਼ ਵਿੱਚ ਵੱਧ ਰਹੇ ਅਪਰਾਧਾਂ ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਚੌਕਸ ਰਹਿਣ ਲਈ ਕਿਹਾ ਸੀ ।