ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਰਣਜੀਤ ਨਗਰ ਦੇ ਰਹਿਣ ਵਾਲੇ 20 ਸਾਲਾ BA ਦੂਜੇ ਸਾਲ ਦੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਦੱਸਿਆ ਜਾ ਰਿਹਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਆਧਾਰ ਨੌਜਵਾਨ ਦੀ ਪ੍ਰੇਮਿਕਾ ਦੇ ਪਿਤਾ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ਼ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਦੇ ਰੂਪ 'ਚ ਹੈ ।
ਮ੍ਰਿਤਕ ਸਿਮਰਨਜੀਤ ਸਿੰਘ ਦੇ ਪਰਿਵਾਰ ਨੇ ਕਿਹਾ ਉਨ੍ਹਾਂ ਦੇ ਮੁੰਡੇ ਤੇ ਇਲਾਕੇ ਦੀ ਇੱਕ ਕੁੜੀ ਦਾ ਆਪਸ ਵਿੱਚ 3 ਸਾਲਾਂ ਤੋਂ ਪ੍ਰੇਮ ਸਬੰਧ ਸਨ। ਦੋਵੇ ਇੱਕ - ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਤੇ ਸਾਰਾ ਪਰਿਵਾਰ ਦੋਵਾਂ ਦੇ ਵਿਆਹ ਲਈ ਤਿਆਰ ਸੀ ਪਰ ਕੁੜੀ ਦਾ ਪਿਤਾ ਇਸ ਵਿਆਹ ਦੇ ਖ਼ਿਲਾਫ਼ ਸੀ। ਜਿਸ ਕਾਰਨ ਮੁੰਡਾ ਸਿਮਰਨਜੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਤੇ ਇਸ ਦੇ ਚਲਦੇ ਹੀ ਅੱਜ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ।
ਮ੍ਰਿਤਕ ਦੇ ਪਿਤਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਉਸ ਦਾ ਵੱਡਾ ਪੁੱਤ ਸੀ ਤੇ ਕੁੜੀ ਸਕੂਲ ਸਮੇ ਤੋਂ ਹੀ ਉਸ ਦੇ ਪੁੱਤ ਨਾਲ ਪੜਾਈ ਕਰਦੀ ਹੈ। ਦੋਵੇ ਵਿਆਹ ਕਰਵਾਉਣਾ ਚਾਹੁੰਦੇ ਸਨ ਤੇ ਕੁੜੀ ਦੇ ਪਰਿਵਾਰਿਕ ਮੈਬਰਾਂ ਦੇ ਪਿਛਲੇ ਮਹੀਨੇ ਹੀ ਮੁੰਡੇ ਨੂੰ ਆਪਣੇ ਘਰ ਬੁਲਾਇਆ ਸੀ, ਜਿੱਥੇ ਕੁੜੀ ਦੇ ਪਿਤਾ ਨੇ ਉਸ ਦੇ ਪੁੱਤ ਨੂੰ ਧਮਕੀਆਂ ਦਿੱਤੀਆਂ ਪਰ ਕੁੜੀ ਨੇ ਫਿਰ ਵੀ ਸਿਮਰਨਜੀਤ ਸਿੰਘ ਦਾ ਸਾਥ ਦਿੱਤਾ ਸੀ । ਮ੍ਰਿਤਕ ਦੇ ਪਿਤਾ ਨੇ ਕਿਹਾ ਕੁੜੀ ਦੇ ਪਿਤਾ ਨੇ ਉਸ ਦੇ ਪੁੱਤ ਨਾਲ ਕੁੱਟਮਾਰ ਵੀ ਕੀਤੀ ਸੀ ।ਜਿਸ ਤੋਂ ਤੰਗ ਹੋ ਕੇ ਅੱਜ ਉਸ ਨੇ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।