by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰ- ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਕੁੜੀ ਆਪਣੇ ਪ੍ਰੇਮੀ ਦੇ ਪਿਓ ਨਾਲ ਭੱਜ ਗਈ। ਫਿਲਹਾਲ ਪੁਲਿਸ ਨੇ ਕੁੜੀ ਤੇ ਮੁੰਡੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਵਾਸੀ ਕਮਲੇਸ਼ ਤੇ ਉਸ ਦਾ ਪੁੱਤ ਕੰਮ ਦੀ ਭਾਲ ਲਈ ਕਾਨਪੁਰ ਆਏ ਸਨ। ਕਮਲੇਸ਼ ਇੱਕ ਮਿਸਤਰੀ ਹੈ ਤੇ ਉਸ ਦਾ ਪੁੱਤ ਮਜ਼ਦੂਰੀ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੇ ਇਲਾਕੇ ਵਿੱਚ ਰਹਿਣ ਵਾਲੀ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ । ਕੁੜੀ ਹਮੇਸ਼ਾ ਮੁੰਡੇ ਦੇ ਘਰ ਉਸ ਨੂੰ ਮਿਲਣ ਲਈ ਆਉਂਦੀ ਸੀ ਪਰ ਮੁੰਡਾ ਕੰਮ 'ਤੇ ਹੁੰਦਾ ਸੀ। ਜਿਸ ਕਾਰਨ ਮੁੰਡੇ ਦੇ ਪਿਤਾ ਨੇ ਕੁੜੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਦੋਵਾਂ ਨੂੰ ਪਿਆਰ ਹੋ ਗਿਆ। ਜਿਸ ਤੋਂ ਬਾਅਦ ਮੁੰਡੇ ਦਾ ਪਿਓ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ। ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਥਾਣੇ ਦਰਜ਼ ਕਾਰਵਾਈ। ਪੁਲਿਸ ਨੇ ਜਦੋ ਮੁੰਡੇ ਕੋਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਤਾਂ ਸਾਰੀ ਗੱਲ ਦਾ ਖ਼ੁਲਾਸਾ ਹੋਇਆ।