by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਬਾਜ਼ਾਰ ਵਿੱਚ ਕਾਵੀਆ ਪਾਰਲਰ ਚਲਾਉਣ ਵਾਲੀ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਵਲੋਂ ਪਾਰਲਰ ਦੇ ਅੰਦਰ ਜਾ ਕੇ 26 ਸਾਲਾ ਰਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ। ਰਵਿੰਦਰ ਕੌਰ ਕਿ ਕਾਫੀ ਸਮੇ ਤੋਂ ਆਪਣਾ ਮੇਕਅਪ ਦਾ ਪਾਰਲਰ ਚਲਾਉਂਦੀ ਸੀ । ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਉਸ ਦਾ ਬੁਆਏਫਰੈਂਡ ਹੈ। ਜਿਸ ਨਾਲ ਉਸ ਦੀ ਤਕਰਾਰ ਚੱਲ ਰਹੀ ਸੀ । ਇਸ ਮਾਮਲੇ ਨੂੰ ਲੈ ਕੇ ਪਹਿਲਾ ਹੀ ਰਵਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤਕਰਾਰ ਨੂੰ ਲੈ ਕੇ ਹੀ ਉਸ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਫਿਲਹਾਲ ਦੋਸ਼ੀ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।