ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਮੁੰਬਈ ਤੋਂ ਆਈ ਇੱਕ ਕੁੜੀ ਨੇ ਇੱਕ ਘਰ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕੁੜੀ ਨੇ ਦੋਸ਼ ਲਗਾਏ ਕਿ ਨੌਜਵਾਨ ਨੇ ਮੁੰਬਈ 'ਚ ਉਸ ਨਾਲ ਰੇਪ ਕੀਤਾ , ਜਦੋ ਉਸ ਨੇ ਪੁਲਿਸ ਸਟੇਸ਼ਨ ਮਾਮਲਾ ਦਰਜ਼ ਕਰਵਾਇਆ ਤਾਂ ਨੌਜਵਾਨ ਉਸ ਨਾਲ ਵਿਆਹ ਕਰਨ ਲਈ ਤਿਆਰ ਹੋ ਗਿਆ ।ਕੁੜੀ ਦੇ ਕਿਹਾ ਕਿ ਵਿਆਹ ਕਰਵਾਉਣ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਕੁੱਟਮਾਰ ਕੀਤੀ। ਜਿਸ ਦੀ CCTV ਵੀ ਉਸ ਕੋਲ ਹੈ । ਕੁੜੀ ਨੇ ਦੋਸ਼ ਲਗਾਏ ਕਿ ਵਿਆਹ ਤੋਂ ਬਾਅਦ ਉਹ ਗਰਭਵਤੀ ਹੋ ਗਈ ਪਰ ਪਤੀ ਰਿਸ਼ਭ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ ।
ਹੁਣ ਉਹ ਫਿਰ ਗਰਭਵਤੀ ਹੈ ,ਸਿਰਫ 1 ਮਹੀਨਾ ਹੀ ਹੋਇਆ ਹੈ ।ਕੁੜੀ ਨੇ ਦੱਸਿਆ ਕਿ ਰਿਸ਼ਭ ਮੁੰਬਈ ਤੋਂ ਇਹ ਕਹਿ ਕੇ ਪੰਜਾਬ ਆਇਆ ਸੀ ਕਿ ਉਸ ਨੇ ਕਈ ਲੋਕਾਂ ਦੇ ਪੈਸੇ ਦੇਣੇ ਹਨ। ਉਹ 1 ਸਾਲ ਤੱਕ ਉੱਥੇ ਰਹੇਗਾ ਤੇ ਬਾਅਦ 'ਚ ਵਾਪਸ ਆ ਜਾਵੇਗਾ। ਕੁੜੀ ਅਨੁਸਾਰ ਰਿਸ਼ਭ ਨੇ ਉਸ ਨਾਲ ਫੋਨ 'ਤੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਸੀ ਕਿ ਪਤੀ ਦੇ ਕਈ ਹੋਰ ਕੁੜੀਆਂ ਨਾਲ ਨਾਜਾਇਜ਼ ਸਬੰਧ ਹਨ । ਜਿਸ ਕਰਕੇ ਉਸ ਨੇ ਰਿਸ਼ਭ ਨੂੰ ਫੋਨ ਕਰਕੇ ਗਲੀ ਗਲੋਚ ਕੀਤੀ। ਬੀਤੀ ਦਿਨੀਂ ਉਹ ਮੁੰਬਈ ਤੋਂ ਮੋਹਾਲੀ ਆਈ ਸੀ । ਰਿਸ਼ਭ ਦੇ ਆਧਾਰ ਕਾਰਡ ਅਨੁਸਾਰ ਪਤਾ ਲੱਭਣ 'ਤੇ ਲੋਕਾਂ ਨੂੰ ਉਸ ਦੀ ਫੋਟੋ ਦਿਖਾ ਕੇ ਉਸ ਦਾ ਘਰ ਲੱਭ ਲਿਆ ।
ਰਿਸ਼ਭ ਦੀ ਮਾਂ ਨੇ ਉਸ ਨੂੰ ਘਰ ਅੰਦਰ ਆਉਣ ਤੋਂ ਇਨਕਾਰ ਕਰ ਦਿੱਤਾ। ਨੌਜਵਾਨ ਦੀ ਮਾਂ ਨੇ ਪੁਲਿਸ ਨੂੰ ਕਿਹਾ ਕਿ ਉਹ ਨਹੀ ਜਾਣਦੀ ਕਿ ਕੁੜੀ ਕੌਣ ਹੈ। ਕੁੜੀ ਨੇ ਕਿਹਾ ਕਿ ਉਹ ਪੂਰੇ ਪਰਿਵਾਰ ਨੂੰ ਜਾਂਦੀ ਹੈ। ਹੁਣ ਪਰਿਵਾਰ ਨੇ ਰਿਸ਼ਭ ਨੂੰ ਛੁਪਾ ਲਿਆ ।ਕੁੜੀ ਨੇ ਦੱਸਿਆ ਕਿ ਉਸ ਦੀ ਤੇ ਰਿਸ਼ਭ ਦੀ ਮੁਲਾਕਾਤ ਤਲਾਕਸ਼ੁਦਾ ਡੇਟਿੰਗ ਵੈਬਸਾਈਟ 'ਤੇ ਹੋਈ ਸੀ।
ਇਸ ਤੋਂ ਬਾਅਦ ਉਹ ਕਰੀਬ ਡੇਢ ਸਾਲ ਤੱਕ ਉਸ ਨਾਲ ਲਿਵਿੰਗ ਰਿਲੇਸ਼ਨਸ਼ਿਪ 'ਚ ਰਹੀ ਸੀ। ਕੁੜੀ ਨੇ ਰਿਸ਼ਭ ਨੂੰ ਦੱਸਿਆ ਹੋਇਆ ਸੀ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ, ਉਹ ਤਲਾਕਸ਼ੁਦਾ ਹੈ। ਰਿਸ਼ਭ ਦੀ ਪਹਿਲੀ ਪਤਨੀ ਹੈ ਪਰ ਉਸਨੇ ਉਸ ਨੂੰ ਹਾਲੇ ਤੱਕ ਤਲਾਕ ਨਹੀ ਦਿੱਤਾ ਤੇ ਬਿਨਾਂ ਤਲਾਕ ਤੋਂ ਉਸ ਨਾਲ ਸਬੰਧ ਬਣਾਉਂਦਾ ਰਿਹਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।