ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਉੱਥੇ ਹੀ ਪੀੜਤ ਕੁੜੀ ਨੇ ਹਸਪਤਾਲ ਇਲਾਜ਼ ਦੌਰਾਨ ਦਮ ਤੋੜ ਦਿੱਤਾ । ਦੱਸਿਆ ਜਾ ਰਿਹਾ ਪੁਲਿਸ ਨੇ ਮੁੰਡੇ ਤੇ ਬਲਾਤਕਾਰ ਤੇ ਉਸ ਦੀ ਮਾਂ 'ਤੇ ਪੀੜਤਾ ਨੂੰ ਧਮਕਾਉਣ ਦਾ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕਾ ਨੂੰ ਧਮਕਾਉਣ ਵਾਲੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋਸ਼ੀ ਨੌਜਵਾਨ ਹਾਲੇ ਫਰਾਰ ਚੱਲ ਰਿਹਾ ਹੈ ।
ਜਾਣਕਾਰੀ ਅਨੁਸਾਰ ਬੀਤੀ ਦਿਨੀਂ ਪਿੰਡ ਛਿਛੇਵਾਲ ਦੇ ਖੇਤਾਂ ਵਿੱਚ ਇੱਕ ਮੁੰਡਾ -ਕੁੜੀ ਨਾਲ ਬੁਰੀ ਤਰਾਂ ਕੁੱਟਮਾਰ ਕਰ ਰਿਹਾ ਸੀ, ਜਦੋ ਮੁੰਡੇ ਨੇ ਕੁੜੀ ਦਾ ਗਲਾ ਘੁੱਟ ਕੇ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਹਿੰਮਤ ਕਰਕੇ ਰੌਲਾ ਪਾਉਣ ਲੱਗ ਗਈ । ਪੀੜਤ ਕੁੜੀ ਦੀ ਅਵਾਜ਼ ਸੁਣ ਕੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਉੱਥੇ ਪਹੁੰਚ ਗਏ । ਜਿਨ੍ਹਾਂ ਨੇ ਕੁੜੀ ਦੀ ਕਿਸੇ ਤਰਾਂ ਜਾਨ ਬਚਾਈ। ਲੋਕਾਂ ਨੂੰ ਦੇਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਦੋਸ਼ੀ ਦੇ ਉਥੋਂ ਜਾਣ ਤੋਂ ਬਾਅਦ ਉਸ ਦੀ ਮਾਂ ਉੱਥੇ ਪਹੁੰਚੀ ਤੇ ਉਸ ਨੇ ਕੁੜੀ ਨੂੰ ਧਮਕਾਇਆ । ਪੀੜਤ ਕੁੜੀ ਨੇ ਸ਼ਿਕਾਇਤ 'ਚ ਕਿਹਾ ਕਿ ਦੋਸ਼ੀ ਮੁੰਡਾ ਹਨੀ ਹੈ, ਜੋ ਵਿਆਹਿਆ ਹੋਇਆ ਹੈ ਤੇ ਉਸ ਦੇ 2 ਬੱਚੇ ਹਨ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਕਿਹਾ ਕਿ ਉਹ ਉਸ ਨੂੰ ਵਿਦੇਸ਼ ਲੈ ਜਾਵੇਗਾ, ਜਿੱਥੇ ਉਹ ਦੋਵੇ ਵਿਆਹ ਕਰ ਲੈਣਗੇ । ਅਜਿਹਾ ਬੋਲ ਕੇ ਉਹ ਕਾਫੀ ਸਮੇ ਤੋਂ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਹੈ ਪਰ ਹੁਣ ਪਤਾ ਲਗਾ ਕਿ ਉਸ ਨੇ ਰਸਤੇ ਤੋਂ ਹਟਾਉਣ ਲਈ ਮਾਰਨ ਦੀ ਸਾਜ਼ਿਸ਼ ਬਣਾਈ ਹੈ ।
ਪੀੜਤ ਕੁੜੀ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਉਸ ਨੇ ਹਨੀ ਤੇ ਉਸ ਮਾਂ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਸੀ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਹ 6 ਭੈਣਾਂ ਹਨ। ਉਨ੍ਹਾਂ ਦਾ ਇੱਕ ਸਭ ਤੋਂ ਛੋਟਾ ਭਰਾ ਹੈ ,ਜੋ 9ਵੀਂ ਜਮਾਤ ਵਿੱਚ ਪੜ੍ਹਦਾ ਹੈ । ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਾ ਹੈ, ਜਦਕਿ 3ਭੈਣਾਂ ਵਿਆਹੀਆਂ ਹਨ। ਮ੍ਰਿਤਕ ਭੈਣ ਬਹੁਤ ਮਿਹਨਤੀ ਸੀ ਪਤਾ ਸੀ। ਹਨੀ ਦੇ ਝਾਂਸੇ ਵਿੱਚ ਕਿਸ ਤਰਾਂ ਆ ਗਈ। ਬੀਤੀ ਦਿਨੀਂ ਜਦੋ ਉਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉੱਥੇ ਉਸ ਨੇ ਦਮ ਤੋੜ ਦਿੱਤਾ ।