by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡਿਆ ਤੇ ਇਕ ਕੁੜੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਕੁੜੀ ਵਲੋਂ ਹਵਾਈ ਫਾਇਰ ਕੀਤੇ ਜਾ ਰਹੇ ਹਨ । ਦੇਖਿਆ ਜਾ ਸਕਦਾ ਹੈ ਕਿ ਕੁੜੀ ਦੇ ਪਿਸਤੌਲ ਨਾਲ ਫਾਇਰ ਕਰਨ ਦੌਰਾਨ ਉਸ ਦੇ ਪਿੱਛੇ ਕਿਸੇ ਪੁਰਸ਼ ਦੀ ਆਵਾਜ਼ ਆ ਰਹੀ ਹੈ । ਜੋ ਕਿ ਫਾਇਰ ਕਰਨ ਲਈ ਹੱਲਾਸ਼ੇਰੀ ਦੇ ਰਿਹਾ ਹੈ ਤੇ ਉਨ੍ਹਾਂ ਦਾ ਇਕ ਸਾਥੀ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਲੰਧਰ ਦੇ ਇਕ ਵੱਡੇ ਟਰੈਵਲ ਏਜੰਟ ਦੀ ਰਿਸ਼ਤੇਦਾਰ ਹੈ । ਜਿਸ ਨੇ ਗੋਲੀਆਂ ਚਲਾਇਆ ਹੈ । ਕੁੜੀ NRI ਪਰਿਵਾਰ ਨਾਲ ਸਬੰਧਤ ਦੱਸੀ ਜਾ ਰਹੀ ਹੈ ਤੇ ਉਹ ਜਲਦ ਹੀ ਵਿਦੇਸ਼ ਜਾਣ ਵਾਲੀ ਹੈ । ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ 'ਚ ਕੋਈ ਸਫਾਈ ਨਹੀਂ ਦਿੱਤੀ ਗਈ ਹੈ ।