ਭਾਰਤੀਆਂ ਲਈ ਮਾਨ ਦੀ ਗੱਲ – ਦੇਸ਼ ਦੀ ਪਹਿਲੀ ਮੁਟਿਆਰ ਆਸਟ੍ਰੇਲੀਅਨ ਏਅਰਫੋਰਸ ਵਿੱਚ ਹੋਈ ਸ਼ਾਮਲ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਚੰਡੀਗ੍ਹੜ ਦੀ ਰਹਿਣ ਵਾਲੀ ਪੂਨਮ ਗਰਹਾ ਰੌਇਲ ਆਸਟ੍ਰੇਲੀਅਨ ਏਅਰਫੋਰਸ ਵਿੱਚ ਸ਼ਾਮਲ ਹੋਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਪੂਨਮ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਹੈ। ਉਸ ਦੇ ਪਿਤਾ ਹਰਿਆਣਾ ਸਕੱਤਰੇਤ ਵਿੱਚ ਨੌਕਰੀ ਕਰਦੇ ਸਨ। 

ਪੰਜਾਬ ਯੂਨੀਵਰਸਿਟੀ ਤੋਂ ਫਿਜ਼ਿਕਸ ਐਜੁਕੇਸ਼ਨ ਮਾਸਟਰ ਡਿਗਰੀ ਲੈਣ ਬਾਅਦ ਪਬਲਿਕ ਸਕੂਲ ਵਿੱਚ ਸਪੋਰਟਸ ਟੀਚਰ ਵੀ ਰਹਿ ਚੁੱਕੀ ਹੈ। 2001 ਵਿੱਚ ਉਹ ਗੁਰਦਾਸਪੁਰ ਦੇ ਕੁਲਵੰਤ ਸਿੰਘ ਗਰਹਾ ਨਾਲ ਵਿਆਹ ਕਰਵਾ ਕੇ 2008 ਵਿੱਚ ਆਸਟ੍ਰੇਲੀਆ ਸ਼ਿਫਟ ਹੋ ਗਈ ਸੀ। 

ਪਹਿਲਾਂ ਉਹ ਬ੍ਰਿਸਬੇਨ ਏਅਰਪੋਰਟ ’ਤੇ ਏਵੀਏਸ਼ਨ ਪ੍ਰੋਟੈਕਸ਼ਨ ਅਫ਼ਸਰ ਸੀ। ਪਤੀ ਤੇ ਸਹੁਰਾ ਪੰਜਾਬ ਪੁਲਿਸ ਵਿੱਚ ਰਹੇ ਹਨ। ਪਹਿਲਾਂ ਉਹ ਆਪਣੇ ਸਹੁਰੇ ਵਾਂਗ ਪੁਲਿਸ ਦੀ ਸਕਿਉਰਟੀ ਫੋਰਸ ’ਚ ਜਾਣਾ ਚਾਹੁੰਦੀ ਸੀ ਪਰ ਸਫਲ ਨਹੀਂ ਹੋਈ। ਇਸ ਪਿੱਛੋਂ ਉਸ ਨੇ ਆਸਟ੍ਰੇਲੀਅਨ ਏਅਰਫੋਰਸ ਲਈ ਕੋਸ਼ਿਸ਼ ਕੀਤੀ।