ਦਿੱਲੀ,(ਦੇਵ ਇੰਦਰਜੀਤ) :ਸੰਯੁਕਤ ਕਿਸਾਨ ਮੋਰਚਾ ਵਲੋਂ 14 ਅਪ੍ਰੈਲ ਨੂੰ ਸੰਵਿਧਾਨ ਦਿਵਸ ਮਨਾਇਆ ਜਾਵੇਗਾ, ਤਾਂ ਜੋ ਸੰਵਿਧਾਨ ਨੂੰ ਬਚਾ ਸਕੀਏ। ਉਨ੍ਹਾਂ ਕਿਹਾ ਇਸ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਇੱਥੇ ਅੰਦੋਲਨ 'ਚ ਬਹੁਤ ਕੁਝ ਹੋਇਆ ਹੈ। ਸਰਕਾਰ ਵਾਰ ਵਾਰ ਆਪਣੀ ਮਨਮਾਨੀ ਕਰ ਰਹੀ ਹੈ। 13 ਅਪ੍ਰੈਲ ਨੂੰ ਖਾਲਸਾਈ ਦਿਵਸ ਮਨਾਇਆ ਜਾਵੇਗਾ। ਸਭ ਨੂੰ ਯਾਦ ਹੈ ਕਿ ਜਲਿਆਂਵਾਲਾ ਬਾਗ ਵਿੱਚ ਜ਼ੁਲਮ ਦੇ ਖਿਲਾਫ ਜੋ ਕੁਝ ਵਾਪਰਿਆ ਸੀ। ਸੰਯੁਕਤ ਕਿਸਾਨ ਮੋਰਚਾ ਵੀ ਸਰਕਾਰ ਖਿਲਾਫ ਇਹ ਲਗਾਤਾਰ ਕਰ ਰਿਹਾ ਹੈ।
736 ਜ਼ਿਲ੍ਹਿਆਂ 'ਚ 5 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਘੇਰਾਵ ਕੀਤਾ ਜਾਵੇਗਾ, ਕਿਉਂਕਿ ਐਫਸੀਆਈ ਸਾਰੇ ਕਿਸਾਨਾਂ ਦਾ ਰਿਕਾਰਡ ਮੰਗ ਰਿਹਾ ਹੈ। ਫਸਲ ਵੇਚਣ ਲਈ ਇਸੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 10 ਅਪ੍ਰੈਲ ਨੂੰ 24 ਘੰਟਿਆਂ ਦਾ ਕੇਐਮਪੀ ਜਾਮ ਕੀਤਾ ਜਾਵੇਗਾ। ਇਹ ਜਾਮ 10 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ 11 ਅਪ੍ਰੈਲ 11 ਵਜੇ ਤੱਕ ਰਹੇਗਾ। ਕਿਉਂਕਿ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ, ਸਰਕਾਰ ਨੂੰ ਜਗਾਉਣ ਲਈ 24 ਘੰਟੇ ਜਾਮ ਰਹੇਗਾ।
ਅੰਦੋਲਨਕਾਰੀ ਕਿਸਾਨਾਂ ਵਲੋਂ ਮਈ ਦੇ ਪਹਿਲੇ ਹਫਤੇ ਸੰਸਦ ਵੱਲ ਕੂਚ ਕੀਤਾ ਜਾਵੇਗਾ। ਫਿਲਹਾਲ ਇਸ ਦੀ ਤਰੀਕ ਅਜੇ ਫਾਈਨਲ ਨਹੀਂ ਕੀਤੀ ਗਈ ਹੈ। ਇਸ 'ਚ ਔਰਤਾਂ, ਮਜ਼ਦੂਰਾਂ ਹਰ ਕੋਈ ਸ਼ਾਮਿਲ ਹੋਵੇਗਾ। ਸਾਰੇ ਦਿੱਲੀ ਸਰਹੱਦ ਤਕ ਆਪਣੀ ਸਵਾਰੀ 'ਤੇ ਆਉਣਗੇ ਅਤੇ ਫਿਰ ਪੈਦਲ ਦਿੱਲੀ ਜਾਣਗੇ।ਟੀਮਾਂ ਬਣਾ ਕੇ ਕੰਮ ਕੀਤਾ ਜਾਵੇਗਾ, ਤਾਂ ਜੋ ਕੋਈ ਗੜਬੜੀ ਨਾ ਹੋਵੇ। ਸੰਸਦ ਭਵਨ ਤੱਕ ਸ਼ਾਂਤੀਪੂਰਨ ਤਰੀਕੇ ਨਾਲ ਜਾਇਆ ਜਾਵੇਗਾ।1 ਮਈ ਨੂੰ ਲੇਬਰ ਡੇਅ ਸਾਰੇ ਬਾਰਡਰਾਂ 'ਤੇ ਮਨਾਇਆ ਜਾਵੇਗਾ ਕਿਉਂਕਿ ਹਰ ਕੋਈ ਅੰਦੋਲਨ 'ਚ ਸ਼ਾਮਲ ਹੈ। 6 ਅਪ੍ਰੈਲ ਨੂੰ ਪੂਰੇ ਦੇਸ਼ ਤੋਂ ਮਿੱਟੀ ਲਿਆਂਦੀ ਜਾਵੇਗੀ, ਤਾਂ ਜੋ ਬਾਰਡਰਾਂ 'ਤੇ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਬਣਾਈ ਜਾਵੇ ਅਤੇ ਲੋਕ ਉਨ੍ਹਾਂ ਨੂੰ ਯਾਦ ਰੱਖਣ।