by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) :ਬਠਿੰਡਾ ਦਾ ਧਵਲੇਸ਼ਵੀਰ ਸਿੰਘ, ਜਿਸ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜ਼ਫ਼ਰਨਾਮਾ’ ਨਾਲ ਅਜਿਹੀ ਲਿਵ ਲੱਗੀ ਕੇ ਉਸ ਨੇ ਆਪਣੇ ਗੁਰੂ ਦੀ ਸਿੱਖਿਆ ਨਾਲ 20 ਦਿਨਾਂ 'ਚ 15 ਮਿੰਟ ਦੇ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਰਾਨ ਕਰ ਲਿਆ।
‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਨਾਲ 12 ਸਾਲ ਦਾ ਧਵਲੇਸ਼ਵੀਰ ਸਿੰਘ ਦੁਨੀਆ ਦਾ ਪਹਿਲਾ ਸਿੱਖ ਬੱਚਾ ਬਣ ਗਿਆ ਹੈ ਜਿਸ ਨੂੰ ‘ਜਫ਼ਰਨਾਮਾ’ ਨੂੰ ਮੂੰਹ ਜੁਬਾਨੀ ਉਚਾਰਨ ਕਰਨ ਦਾ ਮਾਣ ਹਾਸਲ ਹੈ। ਇਸ ਬੱਚੇ ਨੂੰ ਦਿੱਲੀ ਤੇ ਪੰਜਾਬ ਦੀਆਂ ਕਈ ਸੰਸਥਾਵਾਂ ਨੇ ਨਗਦ ਰਾਸ਼ੀ ਸਮੇਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਹੈ ਪਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚੇ ਨੂੰ ਕੋਈ ਮਾਣ ਸਤਿਕਾਰ ਨਹੀਂ ਦਿੱਤਾ ਜਿਸ ਕਾਰਨ ਉਸ ਦੇ ਮਾਪੇ ਨਿਰਾਸ਼ ਦਿਖਾਈ ਦਿੱਤੇ।