ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਵਿਸ਼ਵ ਦੇ ਖਗੋਲੀ ਵਿਗਿਆਨੀਆਂ ਅਤੇ ਖੋਜੀਆਂ ਵੱਲੋਂ "ਬਲੈਕ ਹੋਲ" ਦੀ ਪਹਿਲੀ ਤਸਵੀਰ ਜਾਰੀ ਕੀਤੀ ਗਈ ਹੈ। ਇਹ ਤਸਵੀਰ ਬੁੱਧਵਾਰ ਨੂੰ ਭਾਰਤ ਦੇ ਸਮੇਂ ਮੁਤਾਬਕ ਸ਼ਾਮ 6 ਵਜੇ ਜਾਰੀ ਕੀਤੀ ਗਈ ਹੈ। ਵਿਸ਼ਵ ਭਰ ਦੇ ਖਗੋਲੀ ਵਿਗਿਆਨੀਆਂ ਮੁਤਾਬਕ ਇਹ "ਬਲੈਕ ਹੋਲ" ਅਣਸੁਲਝੀ ਪਹੇਲੀ ਵਾਂਗ ਹੈ। ਵਿਗਿਆਨੀਆਂ ਮੁਤਾਬਕ ਇਹ ਅਜਿਹਾ ਹੋਲ ਹੈ ਜੋ ਸਭ ਕੁਝ ਖ਼ੁਦ ਵਿੱਚ ਸਮਾਂ ਲੈਂਦਾ ਹੈ ਅਤੇ ਇਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ।
ਕੀ ਹੈ "ਬਲੈਕ ਹੋਲ"
"ਬਲੈਕ ਹੋਲ" ਇਕ ਅਜਿਹੀ ਖਗੋਲੀ ਵਸਤੂ ਹੈ ਜਿਸਦਾ ਗੁਰਤਾਕਰਸ਼ਣ ਖੇਤਰ ਬਹੁਤ ਤਾਕਤਵਰ ਹੁੰਦਾ ਹੈ। ਇਹ ਰੌਸ਼ਨੀ ਸਮੇਤ ਸਭ ਕੁਝ ਇਸ ਵਿੱਚ ਖਿੱਚ ਲੈਂਦਾ ਹੈ। ਇਸ ਦੀ ਖਿੱਚ ਤੋਂ ਕੁਝ ਵੀ ਬੱਚ ਨਹੀਂ ਸਕਦਾ। ਇਹ ਆਪਣੇ ਉੱਤੇ ਪੈਣ ਵਾਲੀ ਹਰ ਰੌਸ਼ਨੀ ਨੂੰ ਖੁੱਦ ਵਿੱਚ ਸਮਾਂ ਲੈਂਦਾ ਹੈ ਅਤੇ ਕੁਝ ਵੀ ਵਾਪਸ ਨਹੀਂ ਦਰਸਾਉਂਦਾ। ਇਸ ਦੇ ਆਕਾਰ ਅਤੇ ਦਿੱਖ ਬਾਰੇ ਸਿਰਫ਼ ਅੰਦਾਜ਼ਾ ਹੀ ਲਗਾਇਆ ਗਿਆ ਹੈ। ਬਲੈਕ ਹੋਲ ਦੀ ਤਸਵੀਰਾਂ ਲੈਣ ਲਈ ਖ਼ਾਸ ਬਣਾਏ ਗਏ ਯੰਤਰ ਇਵੰਟ ਹੋਰੀਜ਼ੌਨ ਟੈਲੀਸਕੋਪ ਨੂੰ ਵਿਸ਼ਵ ਦੇ ਸਿਰਫ਼ 6 ਦੇਸ਼ਾਂ ਵਿੱਚ ਹੀ ਲਗਾਇਆ ਗਿਆ ਹੈ।
ਕੀ ਕਹਿੰਦੇ ਨੇ ਖਗੋਲੀ ਸ਼ਾਸਤਰ ਦੇ ਵਿਗਿਆਨੀ
1. ਯੂਰਪੀਅਨ ਪੁਲਾੜ ਏਜੰਸੀ ਦੇ ਖੋਜੀਆਂ ਅਤੇ ਬਲੈਕ ਹੋਲ ਦੀ ਖੋਜ ਕਰ ਰਹੇ ਇੱਕ ਮਾਹਰ ਪਾਲ ਮੈਕਨਮਾਰਾ ਨੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਵਿਗਿਆਨੀਆਂ ਨੇ ਦੇਖਿਆ ਕਿ ਸਾਡੀ ਉਮੀਦਾਂ ਦੇ ਕੇਂਦਰ 'ਚ ਬਹੁਤ ਕੁਝ ਚਮਕੀਲਾ ਹੈ। ਉਨ੍ਹਾਂ ਦੱਸਿਆ ਕਿ ਬਲੈਕ ਹੋਲ ਵਿੱਚ ਗੁਰਤਾਕਰਸ਼ਣ ਇਨ੍ਹਾਂ ਮਜ਼ਬੂਤ ਹੈ ਕਿ ਤਾਰੇ 20 ਸਾਲਾਂ ਵਿੱਚ ਇਸ ਦੀ ਪਰਿਕਰਮਾ ਕਰਦੇ ਹਨ ਜਦਕਿ ਸਾਡੀ ਸੌਰ ਪ੍ਰਣਾਲੀ 'ਚ ਅਕਾਸ਼ਗੰਗਾ ਦੀ ਪਰਿਕਰਮਾ ਵਿੱਚ 23 ਕਰੋੜ ਸਾਲ ਲਗਦੇ ਹਨ।
2. ਤਸਵੀਰਾਂ ਜਾਰੀ ਕਰਦਿਆਂ ਗੋਥ ਯੂਨੀਵਰਸਿਟੀ ਫ਼੍ਰੈਂਕਫ਼ਰਟ ਦੀ ਲੁਸੀਆਨੋ ਰੇਜੋਲਾ ਨੇ ਕਿਹਾ ਕਿ ਬੇਹੱਦ ਸਾਧਾਰਨ ਭਾਸ਼ਾ ਚ ਕਿਹਾ ਜਾਵੇ ਤਾਂ ਇਹ ਅਜਿਹਾ ਖੱਡ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ ਹੈ।