ਸਾਹਮਣੇ ਆਈ ‘ਚੰਦਰਯਾਨ 2’ ਦੀ ਪਹਿਲੀ ਝਲਕ, ਦੇਖੋ ਤਸਵੀਰਾਂ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦਾ ਪ੍ਰਿਥਵੀ ਤੋਂ ਚੰਨ ਵੱਲ ਦੂਜਾ ਮਿਸ਼ਨ 'ਚੰਦਰਯਾਨ 2' ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਜੁਲਾਈ ਨੂੰ 'ਚੰਦਰਯਾਨ 2' ਸ਼੍ਰੀਹਰੀਕੋਟਾ ਤੋਂ ਲਗਭਗ ਅੱਧੀ ਰਾਤ ਨੂੰ ਰਵਾਨਾ ਹੋਵੇਗਾ। ਇਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਇਹ ਯਾਨ 6 ਜਾਂ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੂਵ ਨੇੜੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ ਜਿੱਥੇ ਹੁਣ ਤੱਕ ਦੁਨੀਆਂ ਦਾ ਕੋਈ ਵੀ ਸਪੇਸ ਯਾਨ ਨਹੀਂ ਉੱਤਰਿਆ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ ਡਾ. ਕੇ. ਸੀਵਨ ਨੇ ਕਿਹਾ ਕਿ ਇਹ ਭਾਰਤੀ ਸਪੇਸ ਯਾਨ ਦਾ ਹੁਣ ਤੱਕ ਦਾ ਸਭ ਤੋਂ ਔਖਾ ਮਿਸ਼ਨ ਹੈ ਜਿਸ 'ਤੇ 1 ਹਜ਼ਾਰ ਕਰੋੜ ਰੁਪਏ ਤੋਂ ਘੱਟ ਖਰਚਾ ਹੋਇਆ ਹੈ। 


ਇਸਰੋ ਮੁਤਾਬਕ 'ਚੰਦਰਯਾਨ 2' ਦੇ ਤਿੰਨ ਮੁੱਖ ਹਿੱਸੇ ਹਨ ਜਿਸ ਵਿੱਚ ਆਰਬੀਟਰ, ਲੈਂਡਰ ਅਤੇ ਰੋਵਰ ਹਨ। ਆਰਬਿਟਰ ਅਤੇ ਲੈਂਡਰ ਦੋਵੇਂ ਹੀ ਜੀਐੱਸਐੱਲਵੀ ਨਾਲ ਜੁੜੇ ਹੋਣਗੇ ਜਦਕਿ ਰੋਵਰ ਲੈਂਡਰ ਦੇ ਅੰਦਰ ਫਿੱਟ ਕੀਤਾ ਗਿਆ ਹੈ।ਆਰਬਿਟਰ, ਲੈਂਡਰ ਅਤੇ ਰੋਵਰ 'ਤੇ ਲੱਗੇ ਵਿਗਿਆਨਕ ਪੇਲੋਡ ਦੇ ਚੰਨ ਤੇ ਖਣਿਜ ਅਤੇ ਤੱਤਾਂ ਦਾ ਅਧਿਐਨ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 'ਚੰਦਰਯਾਨ 2' ਆਪਣੇ ਪੁਰਾਤਨ 'ਚੰਦਰਯਾਨ-1' ਦਾ ਤਕਨੀਕੀ ਅਡੀਸ਼ਨ ਹੈ।