by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਸਕੇ ਭਰਾਵਾਂ ਵਿਚਾਲੇ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ। ਜਖ਼ਮੀ ਪਿੱਪਲ ਸਿੰਘ ਨੇ ਦੱਸਿਆ ਕਿ ਉਸ ਕੋਲ 3 ਕਮਰੇ ਹਨ। ਜਿਨ੍ਹਾਂ ਨੂੰ ਉਸ ਦਾ ਛੋਟਾ ਭਰਾ ਲੈਣ ਲਈ ਲੜਾਈ ਕਰ ਰਿਹਾ ਸੀ, ਜਦੋ ਉਸ ਨੇ ਆਪਣੇ ਭਰਾ ਨੂੰ ਕਮਰਾ ਛੱਡਣ ਲਈ ਕਿਹਾ ਤਾਂ ਉਹ ਨਹੀਂ ਮੰਨਿਆ । ਜਿਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋ ਗਈ ਤੇ ਉਸ ਦੇ ਭਰਾ ਦੇ ਮੁੰਡਿਆਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ । ਉਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਭਰਾ ਮੇਜਰ ਸਿੰਘ ਨੇ ਕਿਹਾ ਉਹ ਪਹਿਲਾਂ ਹੀ ਹਸਪਤਾਲ ਦਾਖ਼ਲ ਸੀ ,ਜਦੋ ਉਸ ਕੋਲੋਂ ਇਸ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਉਸ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ।