by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ESI ਹਸਪਤਾਲ ਮਜੀਠਾ ਤੋਂ ਇਕ ਨਵਜਾਤ ਬੱਚੀ ਦਾ ਭਰੂਣ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ । ਪੁਲਿਸ ਨੇ 7 ਘੰਟਿਆਂ 'ਚ ਬੱਚੀ ਦੇ ਭਰੂਣ ਨੂੰ ਸੁੱਟਣ ਵਾਲੇ ਉਸ ਦੇ ਪਿਤਾ ਨੂੰ ਕਾਬੂ ਕਰ ਲਿਆ ਹੈ। ਕੱਲਯੁਗੀ ਪਿਤਾ ਨੇ ਮਰੀ ਪੈਦਾ ਹੋਏ ਬੱਚੀ ਤੋਂ ਛੁਟਕਾਰਾ ਪਾਉਣ ਲਈ ਸੜਕ 'ਤੇ ਸੁੱਟ ਦਿੱਤਾ ਸੀ । ਜਦੋ ਹਸਪਤਾਲ ਦਾ ਸਟਾਫ ਨੇ ਗੇਟ ਤੱਕ ਪਹੁੰਚ ਦੇਖਿਆ ਤਾਂ ਦੀਵਾਰ ਦੇ ਸਾਹਮਣੇ ਬੱਚੀ ਦਾ ਭਰੂਣ ਦੇਖ ਕੇ ਹੈਰਾਨ ਗਏ । ਉਨ੍ਹਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੋ ਕਬਜੇ ਵਿੱਚ ਲੈ ਕੇ ਡੈਡ ਹਾਊਸ ਵਿੱਚ ਰਖਵਾ ਦਿੱਤਾ । ਬੱਚੀ ਨੂੰ ਗੁਲਾਬੀ ਰੰਗ ਦੇ ਕੱਪੜੇ ਵਿੱਚ ਪਾ ਕੇ ਸੁੱਟਿਆ ਗਿਆ ਸੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।