by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਉਮਰਾਵ ਪਿੰਡ ਦੇ ਰਹਿਣ ਵਾਲੇ 70 ਸਾਲਾਂ ਕੈਲਾਸ਼ ਯਾਦਵ ਨੇ ਆਪਣੀ ਨੂੰਹ ਪੂਜਾ 28 ਸਾਲਾ ਨਾਲ ਵਿਆਹ ਕਰਵਾਇਆ ਹੈ। ਦੱਸ ਦਈਏ ਕਿ ਇਸ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵਿਆਹ ਇਸ ਸਮੇ ਚਰਚਾ ਦਾ ਵਿਸ਼ਾ ਬਣ ਗਿਆ । ਕੈਲਾਸ਼ ਯਾਦਵ ਥਾਣੇ ਦਾ ਚੋਕੀਦਾਰ ਹੈ, ਉਸ ਦੀ ਪਤਨੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਕੈਲਾਸ਼ ਦੇ 4 ਬੱਚਿਆਂ 'ਚੋ ਤੀਸਰੀ ਨੂੰਹ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦਾ ਦੂਜਾ ਵਿਆਹ ਹੋ ਗਿਆ ਸੀ ਪਰ ਉਸ ਨੂੰ ਪਸੰਦ ਨਹੀਂ ਆਇਆ। ਜਿਸ ਕਾਰਨ ਫਿਰ ਉਹ ਆਪਣੇ ਪਹਿਲੇ ਪਤੀ ਘਰ ਆ ਗਈ। ਇੱਥੇ ਉਸ ਨੇ ਆਪਣੇ ਸਹੁਰੇ ਨਾਲ ਵਿਆਹ ਕਰਵਾ ਲਿਆ । ਜਾਣਕਾਰੀ ਅਨੁਸਾਰ ਇਹ ਵਿਆਹ ਦੋਵਾਂ ਦੀ ਸਹਿਮਤੀ ਨਾਲ ਹੋਇਆ ਹੈ।