ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖੀਮਪੁਰ ਖੇੜੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੇ ਪੁੱਤ ਦੇ ਕਤਲ ਦਾ ਬਦਲਾ ਲੈਣ ਲਈ ਪਿਓ ਨੇ ਵਕੀਲ ਦੀ ਮਦਦ ਨਾਲ ਕਾਤਲ ਨੂੰ ਛੁਡਵਾਇਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪੁੱਤ ਦਾ ਕਤਲ ਉਸ ਦੇ ਕਰੀਬੀ ਰਿਸ਼ਤੇਦਾਰ ਨੇ ਹੀ ਕੀਤਾ ਸੀ ।ਜਾਣਕਾਰੀ ਅਨੁਸਾਰ ਮਿਤੋਲੀ ਇਲਾਕੇ ਵਿੱਚ 30 ਸਾਲਾਂ ਕਿਸਾਨ ਦੇ 14 ਸਾਲਾਂ ਪੁੱਤ ਦਾ ਕਤਲ ਉਸ ਦੀ ਪਤਨੀ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੇ ਕੀਤਾ ਸੀ। ਇਸ ਲਈ ਬੀਤੀ ਦਿਨੀਂ ਆਪਣੇ ਪੁੱਤ ਦੀ ਮੌਤ ਦਾ ਬਦਲਾ ਪੂਰਾ ਕਰਨ ਲਈ 46 ਸਾਲਾਂ ਸ਼ਤਰੁਘਨ ਲਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ।
ਪੁਲਿਸ ਅਨੁਸਾਰ ਕਾਸ਼ੀ ਦੀ ਪਤਨੀ ਨੇ ਲਾਲਾ ਦੀ ਮਦਦ ਨਾਲ 2012 'ਚ ਆਪਣੇ ਹੀ ਪੁੱਤ ਜਤਿੰਦਰ ਦਾ ਕਤਲ ਕਰ ਦਿੱਤਾ ਸੀ , ਜਦੋ ਮੁੰਡੇ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ ।ਉਸ ਸਮੇ ਕਿਸਾਨ ਇੱਕ ਮਾਮਲੇ 'ਚ ਜੇਲ੍ਹ ਬੰਦ ਸੀ ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਤੇ ਲਾਲਾ ਨੂੰ ਨਾਬਾਲਗ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਰ ਕਾਸ਼ੀ ਹਮੇਸ਼ਾ ਆਪਣੇ ਮੁੰਡੇ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। 2022ਵਿੱਚ ਜੇਲ੍ਹ ਤੋਂ ਬਾਹਰ ਆਉਣ 'ਤੇ ਕਾਸ਼ੀ ਨੇ ਲਾਲਾ ਦੀ ਜ਼ਮਾਨਤ ਯਕੀਨੀ ਬਣਾਉਣ ਲਈ ਇੱਕ ਵਕੀਲ ਨੂੰ ਕਿਹਾ ਸੀ ।ਲਾਲਾ ਨੂੰ ਜ਼ਮਾਨਤ ਮਿਲ ਤੋਂ ਬਾਅਦ ਕਾਸ਼ੀ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।