ਨਿਊਜ਼ ਡੈਸਕ : ਧੀਆਂ ਨੂੰ ਜਿਥੇ ਕਈ ਲੋਕ ਮਾੜਾ ਸਮਝ ਕੇ ਕੁੱਖਾਂ ਵਿਚ ਹੀ ਮਾਰ ਦਿੰਦੇ ਹਨ ਉਥੇ ਹੀ ਦੂਜੇ ਪਾਸੇ ਬਦਲਦੇ ਸਮੇਂ ‘ਚ ਸਮਾਜ 'ਚ ਬੇਟੀਆਂ ਦਾ ਸਨਮਾਨ ਕਰਨ ਵਾਲੇ ਵੀ ਹਨ। ਬਿਹਾਰ ਦੇ ਮਧੂਬਣੀ ਜ਼ਿਲ੍ਹੇ 'ਚ ਇਕ ਡਾਕਟਰ ਜੋੜੇ ਨੇ ਆਪਣੀ ਧੀ ਦੇ ਜਨਮ ਨੂੰ ਯਾਦਗਾਰ ਬਣਾਉਣ ਤੇ ਧੀਆਂ ਪ੍ਰਤੀ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਣ ਦੀ ਅਨੋਖੀ ਪਹਿਲ ਕੀਤੀ ਹੈ। ਝੰਝਾਰਪੁਰ ਦੇ ਆਰਐੱਸ ਬਾਜ਼ਾਰ ਇਲਾਕੇ 'ਚ ਰਹਿਣ ਵਾਲੇ ਡਾਕਟਰ ਸੁਰਵਿੰਦੂ ਝਾ ਤੇ ਡਾਕਟਰ ਸੁਧਾ ਝਾਅ ਨੇ ਆਪਣੀ ਬੇਟੀ ਆਸਥਾ ਭਾਰਦਵਾਜ ਦੇ ਨਾਂ ‘ਤੇ ਚੰਦਰਮਾ ‘ਤੇ ਇਕ ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਹੈ ਤੇ ਨਾਲ ਹੀ ਉਸ ਨੂੰ ਹਵਾਈ ਟਿਕਟ ਵੀ ਦਿੱਤਾ ਹੈ, ਜਿਸ ਦਾ ਉਹ ਜਦੋਂ ਚਾਹੇ ਇਸਤੇਮਾਲ ਕਰ ਸਕਦੀ ਹੈ।
ਝੰਝਾਰਪੁਰ 'ਚ ਨਿੱਜੀ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਸੁਰਵਿੰਦੂ ਝਾਅ ਦਾ ਕਹਿਣਾ ਹੈ ਕਿ ਆਸਥਾ ਭਾਰਦਵਾਜ ਦੇ ਨਾਂ ਤੋਂ ਚੰਦਰਮਾ ਉਤੇ ਇਕ ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਹੈ। ਝੰਝਾਰਪੁਰ 'ਚ ਨਿੱਜੀ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਸੁਰਵਿੰਦ ਝਾਅ ਦਾ ਕਹਿਣਾ ਹੈ ਕਿ ਆਸਥਾ ਭਾਰਦਵਾਜ ਉਨ੍ਹਾਂ ਦੇ ਖਾਨਦਾਨ ਦੀ ਪਹਿਲੀ ਧੀ ਹੈ। ਸੁਰਵਿੰਦੂ ਨੇ ਕਿਹਾ ਕਿ ਧੀਆਂ ਕਿਸੇ ਵੀ ਖਾਨਦਾਨ ਦਾ ਮਾਣ ਤੇ ਸਨਮਾਨ ਹੁੰਦੀਆਂ ਹਨ ਪਰ ਉਨ੍ਹਾਂ ਦੇ ਖਾਨਦਾਨ ਵਿਚ ਲਗਭਗ 7 ਪੀੜ੍ਹੀਆਂ ਤੋਂ ਕੁੜੀਆਂ ਪੈਦਾ ਨਹੀਂ ਹੋਈ ਸੀ ਇਸ ਲਈ ਜਦੋਂ ਉਨ੍ਹਾਂ ਦੇ ਘਰ ਵਿਚ ਆਸਥਾ ਦਾ ਜਨਮ ਹੋਇਆ ਤਾਂ ਪਰਿਵਾਰ ਕਾਫੀ ਖੁਸ਼ ਹੈ।